ਬਠਿੰਡਾ ਪੁਲਿਸ ਵੱਲੋਂ ਟਰਾਂਸਫਾਰਮਰ ਚੋਰ ਗਰੋਹ ਕਾਬੂ; 8 ਜਣਿਆਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਆਰੰਭੀ; ਕਿਸਾਨਾਂ ਦੀਆਂ ਸ਼ਿਕਾਇਤਾਂ ’ਤੇ ਕੀਤੀ ਕਾਰਵਾਈ

0
12

ਬਠਿੰਡਾ ਅਧੀਨ ਆਉਂਦੇ ਥਾਣਾ ਨਾਹਿਆਵਾਲਾ ਦੀ ਪੁਲਿਸ ਨੇ ਗੁਨਿਆਣਾ ਕਲਾ ਇਲਾਕੇ ਅੰਦਰ ਟਰਾਂਸਫਾਰਮਰਾਂ ਦੀਆਂ ਚੋਰਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਗਰੋਹ ਦੇ 8 ਮੈਂਬਰਾਂ ਨੂੰ ਕਾਬੂ ਕੀਤਾ ਐ। ਇਹ ਗਰੋਹ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਵਿਚੋਂ ਤੇਲ ਅਤੇ ਤਾਬਾ ਚੋਰੀ ਕਰਨ ਦਾ ਕੰਮ ਕਰਦਾ ਸੀ। ਕਿਸਾਨਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਤੇ ਕਾਰਵਾਈ ਕਰਦਿਆਂ ਪੁਲਿਸ ਨੇ 8 ਚੋਰਾਂ ਨੂੰ ਟਰੇਸ ਕਰ ਕੇ ਕਾਬੂ ਕੀਤਾ ਐ। ਪੁਲਿਸ ਨੇ ਇਨ੍ਹਾਂ ਕੋਲੋਂ 150 ਲੀਟਰ ਤੇਲ ਬਰਾਮਦ ਕੀਤਾ ਐ। ਪੁਲਿਸ ਵੱਲੋਂ ਮੁਲਜਮਾਂ ਦੀ ਅਗਲੀ ਪੁਛਗਿੱਛ ਜਾਰੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਭੁੱਚੋ ਰਸ਼ਪਾਲ ਸਿੰਘ ਨੇ ਕਿਹਾ ਕਿ ਥਾਣਾ ਨਹੀਆਂ ਵਾਲਾ ਏਰੀਏ ਦੇ ਵਿੱਚ ਪੈਂਦੇ ਪਿੰਡ ਗਣਿਆਣਾ ਕਲਾਂ ਤੋ ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਾਏ ਸੀ ਕਿ ਉਸਦੀ ਖੇਤਾਂ ਵਿੱਚ ਲੱਗੇ ਹੋਏ ਟਰਾਂਸਫਾਰਮਾਂ ਵਿੱਚੋਂ ਤੇਲ ਅਤੇ ਤਾਰਾ ਚੋਰੀਆਂ ਹੁੰਦੀਆਂ ਹਨ।

ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ 8 ਵਿਅਕਤੀਆਂ ਨੂੰ ਟਰੇਸ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਰੋਜ਼ਾਨਾ 45 ਤੋਂ 46 ਲੀਟਰ ਤੇਲ ਚੋਰੀ ਕਰਦੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 150 ਲੀਟਰ ਤੇਲ, ਭਾਰੀ ਗਿਣਤੀ ਵਿਚ ਡਰਮ ਅਤੇ ਹੋਰ ਸਮਾਨ ਬਰਾਮਦ ਕੀਤਾ ਐ। ਪੁਲਿਸ ਵੱਲੋਂ ਇਹ ਤੇਲ ਕਿੱਥੇ ਵੇਚਿਆ  ਜਾਂਦਾ ਸੀ, ਦੀ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here