ਫਤਹਿਗੜ੍ਹ ਚੂੜੀਆਂ ਵਾਸੀ ਡਿਵਾਈਡਰ ਤੋਂ ਪ੍ਰੇਸ਼ਾਨ; ਬਜਰੀ ਨਾਲ ਭਰਿਆ ਟਰਾਲਾ ਪਲਟਣ ਕਾਰਨ ਨੁਕਸਾਨ

0
13

ਗੁਰਦਾਸਪੁਰ ਅਧੀਨ ਆਉਂਦੇ ਫਤਹਿਗੜ੍ਹ ਚੂੜੀਆਂ ਦੇ ਡੇਰਾ ਰੋਡ ’ਤੇ ਅੱਜ ਤੜਕਸਾਰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਗਲਤ ਨਾਲ ਬਣੇ ਡਿਵਾਈਡਰ ਵਿਚ ਵੱਜਣ ਕਾਰਨ ਬਜਰੀ ਦਾ ਭਰਿਆ ਟਰਾਲਾ ਪਲਟ ਗਿਆ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਐ ਪਰ ਟਰਾਲੇ ਨੂੰ ਭਾਰੀ ਨੁਕਸਾਨ ਪਹੁੰਚਿਆ ਐ। ਡਰਾਈਵਰ ਮੁਤਾਬਕ ਪੰਜ ਲੱਖ ਤੋਂ ਵਧੇਰੇ ਦਾ ਨੁਕਸਾਨ ਹੋ ਗਿਆ ਐ। ਲੋਕਾਂ ਦੇ ਦੱਸਣ ਮੁਤਾਬਕ ਡਿਵਾਈਡਰ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਪਰ ਪ੍ਰਸ਼ਾਸਨ ਇਸ ਬਾਕੇ ਧਿਆਨ ਨਹੀਂ ਰਿਹਾ।

ਜਾਣਕਾਰੀ ਅਨੁਸਾਰ ਇਹ ਟਰਾਲਾ ਪਠਾਨਕੋਟ ਤੋਂ ਬਜਰੀ ਭਰ ਕੇ ਆ ਰਿਹਾ ਸੀ ਕਿ ਤੱੜਕਸਾਰ 3 ਵਜੇ ਦੇ ਕਰੀਬ ਸੜਕ ਵਿਚਕਾਰ ਬਣੇ ਡਵਾਇਡਰ ਨਾਲ ਜਾ ਟਕਰਾਇਆ ਜਿਸ ਨਾਲ ਟਰਾਲਾ ਪਲਟ ਗਿਆ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਰਿਹਾ ਪਰ ਟਰਾਲੇ ਦਾ ਭਾਰੀ ਨੁਕਸਾਨ ਹੋਇਆ ਹੈ।

ਇਸ ਸਬੰਧੀ ਟੱਰਕ ਦੇ ਡਰਾਇਵਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਤੜਕਸਾਰ ਜੱ ਪਠਾਨਕੋਟ ਤੋਂ ਫਤਿਹਗੜ ਚੂੜੀਆਂ ਵਾਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਟਰਾਲਾ ਡਵਾਇਡਰ ਜਾ ਚੜਿਆ ਜਿਸ ਨਾਲ ਟਰਾਲੇ ਦਾ ਵੱਡਾ ਨੁਕਸਾਨ ਹੋਇਆ ਹੈ। ਉਸਨੇ ਦੱਸਿਆ ਕਿ ਸੜਕ ਤੇ ਹਨੇਰੇ ਵਿੱਚ ਡਿਵਾਈਡਰ ਨਜ਼ਰ ਹੀ ਨਹੀਂ ਆਉਂਦਾ ਕਿਉਂਕਿ ਇਸ ਤੇ ਨਾ ਤਾਂ ਕੋਈ ਰਿਫਲੈਕਟਰ ਲੱਗਾ ਹੈ ਤੇ ਨਾ ਹੀ ਕੋਈ ਰੇਡੀਅਮ ਲਾਈਟ ਜਾਂ ਹੋਰ ਕਿਸੇ ਤਰ੍ਹਾਂ ਦੀ ਇੰਡੀਕੇਸ਼ਨ ਦਿੱਤੀ ਗਈ ਹੈ।

ਦੱਸਣਯੋਗ ਐ ਕਿ ਡਵਾਈਡਰ ਕਾਰਨ ਵਾਪਰਦੇ ਨਿਤ ਹਾਦਸਿਆ ਤੋਂ ਸੜਕ ਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਵੀ ਕਾਫੀ ਦੁਖੀ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਕੋਈ ਗੱਡੀ ਬੇਕਾਬੂ ਹੋ ਕੇ ਉਹਨਾਂ ਦੇ ਘਰ ਵਿੱਚ ਹੀ ਨਾ ਆ ਚੜੇ ਇਸ ਲਈ ਡਵਾਇਡਰ ਨੂੰ ਹਟਾ ਕੇ ਰੈਫਲੈਕਟਰ ਅਤੇ ਵੱਡੀਆਂ ਲਾਈਟਾਂ ਲਗਾਈਆਂ ਜਾਣ ਤਾਂ ਜੋ ਲੋਕਾਂ ਦੇ ਹੋ ਰਹੇ ਨੁਕਸਾਨ ਨੂੰ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here