ਸੰਗਰੂਰ ਦੇ ਸੁਨਾਮ ’ਚ ਆਵਾਰਾ ਗਾਂ ਦਾ ਬੱਚੇ ’ਤੇ ਹਮਲਾ; ਲੋਕਾਂ ਦੀ ਦਲੇਰੀ ਦੇ ਚਲਦਿਆਂ ਬਚੀ ਜਾਨ, ਵੀਡੀਓ ਵਾਇਰਲ

0
14

 

ਪੰਜਾਬ ਭਰ ਅੰਦਰ ਘੁੰਮ ਰਹੇ ਆਵਾਰਾ ਪਸ਼ੂ ਜਿੱਥੇ ਹਾਸਦਿਆਂ ਦਾ ਕਾਰਨ ਬਣ ਰਹੇ ਨੇ, ਉੱਥੇ ਹੀ ਇਹ ਆਵਾਰਾ ਪਸ਼ੂਆਂ ਲੋਕਾਂ ਦੇ ਹਮਲੇ ਵੀ ਕਰ ਰਹੇ ਨੇ। ਇਸ ਦੀ ਤਾਜ਼ਾ ਮਿਸਾਲ ਸੰਗਰੂਰ ਦੇ ਸੁਨਾਮ ਸ਼ਹਿਰ ਅਧੀਨ ਆਉਂਦੇ ਰਾਮ ਨਗਰ ਇਲਾਕੇ ਤੋਂ ਸਾਹਮਣੇ ਆਈ ਐ, ਜਿੱਥੇ ਗਲੀ ਵਿਚ ਖੇਡ ਰਹੇ ਛੋਟੇ ਬੱਚੇ ’ਤੇ ਇਕ ਆਵਾਰਾ ਗਾਂ ਨੇ ਹਮਲਾ ਕਰ ਦਿੱਤਾ। ਗਨੀਮਤ ਇਹ ਰਹੀ ਕਿ ਮੌਕੇ ਤੇ ਮੌਜੂਦ ਲੋਕਾਂ ਦੀ ਦਲੇਰੀ ਕਾਰਨ ਬੱਚੇ ਦਾ ਵਾਲ ਵਾਲ ਬਚਾ ਹੋ ਗਿਆ ਐ। ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਗਾਂ ਖਿਡਾਉਣਾ ਸਾਇਕਲੀ ਚਲਾ ਰਹੇ ਬੱਚੇ ’ਤੇ ਅਚਾਨਕ ਹਮਲਾ ਕਰਦੀ ਦਿਖਾਈ ਦੇ ਰਹੀ ਐ।

ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਐ। ਲੋਕਾਂ ਦਾ ਕਹਿਣਾ ਐ ਕਿ ਆਵਾਰਾ ਪਸ਼ੂਆਂ ਕਾਰਨ ਬੱਚਿਆਂ ਦੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਐ। ਦੱਸਣਯੋਗ ਐ ਕਿ ਆਵਾਰਾ ਪਸ਼ੂਆਂ ਵੱਲੋਂ ਅਜਿਹੇ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਇਸ ਦੇ ਬਾਵਜੂਦ ਸਰਕਾਰਾਂ ਦੇ ਪ੍ਰਸ਼ਾਸਨ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਵੱਲ ਧਿਆਨ ਨਹੀਂ ਦੇ ਰਹੀਆਂ। ਲੋਕਾਂ ਨੇ ਸਰਕਾਰ ਤੋਂ ਅਵਾਰਾ ਪਸ਼ੂਆਂ ਦੀ ਸੰਭਾਲ ਵੱਲ ਧਿਆਨ ਦੇਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here