ਗੁਰਦਾਸਪੁਰ ਦੇ ਇਸਲਾਮਾਬਾਦ ਮੁਹੱਲਾ ਸਫਾਈ ਦਾ ਬੂਰਾ ਹਾਲ; ਗਲੀਆਂ ’ਚ ਕੂੜੇ ਦੀ ਭਰਮਾਰ ਕਾਰਨ ਨਾਲੀਆਂ ਬੰਦ

0
13

ਗੁਰਦਾਸਪੁਰ ਦੇ ਇਸਲਾਮਾਬਾਦ ਮੁਹੱਲੇ ਦੇ ਵਾਸੀ ਗੰਦਗੀ ਦੀ ਭਰਮਾਰ ਤੋਂ ਡਾਢੇ ਪ੍ਰੇਸ਼ਾਨ ਨੇ। ਲੋਕਾਂ ਦੇ ਦੱਸਣ ਮੁਤਾਬਕ ਨਗਰ ਕੌਂਸਲ ਵੱਲੋਂ ਮੁਹੱਲੇ ਨੂੰ  ਬਿਲਕੁਲ ਅਣਗੌਲਿਆ ਕੀਤਾ ਹੋਇਆ ਐ, ਜਿਸ ਦੇ ਚਲਦਿਆਂ ਗਲੀਆਂ ਅੰਦਰ ਥਾਂ ਥਾਂ ਕੂੜੇ ਦੇ ਢੇਰ ਪਏ ਨੇ। ਕੂੜੇ ਕਰਕਟ ਦੀ ਭਰਮਾਰ ਕਾਰਨ ਨਾਲੀਆਂ ਵੀ ਬੰਦ ਹੋ ਚੁੱਕੀਆਂ ਨੇ, ਜਿਸ ਕਾਰਨ ਗੰਦਾ ਪਾਣੀ ਘਰਾਂ ਦੀਆਂ ਨੀਂਹਾਂ ਨੂੰ ਕਮਜੋਰ ਕਰ ਰਿਹਾ ਐ। ਲੋਕਾਂ ਨੇ ਨਗਰ ਕੌਂਸਲ ਤੋਂ ਮੁਹੱਲੇ ਦੀ ਸਾਫ ਸਫਾਈ ਵੱਲ ਧਿਆਨ ਦੇਣ ਦੀ ਮੰਗ ਕੀਤੀ ਐ।

ਨਗਰ ਕੌਂਸਲ ਦਾ ਪੱਖ ਐ ਕਿ ਕੂੜਾ ਡੰਪ ਕਰਨ ਲਈ ਕੋਈ ਜਗ੍ਹਾ ਨਹੀਂ ਹੈ ਇਸ ਲਈ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ । ਲੋਕਾਂ ਦਾ ਕਹਿਣਾ ਹੈ ਕਿ ਕਈ ਕਈ ਦਿਨ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਨਾਲੇ ਨਾਲੀਆਂ ਹੀ ਸਾਫ ਕਰਨ ਨਹੀਂ ਆਉਂਦੇ ਜਿਸ ਕਾਰਨ ਨਾਲੀਆਂ ਬਲਾਕ ਹੋਈਆਂ ਹਨ ਅਤੇ ਨਾਲ ਹੀ ਆ ਵਿੱਚ ਖੜਾ ਪਾਣੀ ਲੋਕਾਂ ਦੇ ਘਰਾਂ ਦੀਆਂ ਨੀਹਾਂ ਵਿੱਚ ਜਾ ਕੇ ਨੀਹਾਂ ਨੂੰ ਕਮਜ਼ੋਰ ਕਰ ਰਿਹਾ ਹੈ।

ਕੁੱਝ ਅਜਿਹੇ ਹੀ ਹਾਲਾਤ ਸਦਰ ਬਾਜ਼ਾਰ ਇਲਾਕੇ ਦੇ ਵੀ ਬਣੇ ਹੋਏ ਨੇ। ਸਦਰ ਬਾਜ਼ਾਰ ਦੇ ਗੁਰਜਿੰਦਰ ਸਿੰਘ ਨਾਮ ਦੇ ਦੁਕਾਨਦਾਰ ਦੀ ਵੀਡੀਓ ਵੀ ਵਾਇਰਲ ਹੋਈ ਐ, ਜਿਸ ਵਿਚ ਦੁਕਾਨਦਾਰ ਦੁਕਾਨ ਅੱਗੋਂ ਨਾਲੀਆਂ ਵਿਚੋਂ ਖੁਦ ਗੰਦਗੀ ਕੱਢਦਾ ਦਿਖਾਈ ਦੇ ਰਿਹਾ ਐ। ਦੁਕਾਨਦਾਰ ਦੇ ਦੱਸਣ ਮੁਤਾਬਕ ਨਗਰ ਕੌਂਸਲ ਦੇ ਸਫਾਈ ਮੁਲਾਜਮ ਕਦੇ ਵੀ ਦਿਖਾਈ ਨਹੀਂ ਦਿੰਦੇ, ਜਿਸ ਦੇ ਚਲਦਿਆਂ ਉਸ ਨੂੰ ਰੋਜ਼ਾਨਾ ਖੁਦ ਹੀ ਸਾਫ ਸਫਾਈ ਕਰਨੀ ਪੈਂਦੀ ਐ। ਸਥਾਨਕ ਵਾਸੀਆਂ ਨੇ ਨਗਰ ਕੌਂਸਲ ਤੋਂ ਸ਼ਹਿਰ ਦੀ ਸਾਫ ਸਫਾਈ ਵੱਲ ਧਿਆਨ ਦੇਣ ਮੰਗ ਕੀਤੀ ਐ।

LEAVE A REPLY

Please enter your comment!
Please enter your name here