ਗੁਰਦਾਸਪੁਰ ਵਾਸੀ ਨੌਜਵਾਨ ਭੇਦਭਰੀ ਹਾਲਤ ’ਚ ਲਾਪਤਾ; ਡੇਢ ਮਹੀਨਾ ਬੀਤਣ ਬਾਅਦ ਵੀ ਨਹੀਂ ਲੱਗਿਆ ਥਹੁ-ਪਤਾ; ਪਰਿਵਾਰ ਨੇ ਜਵਾਈ ’ਤੇ ਲਾਏ ਕਥਿਤ ਕਤਲ ਦੇ ਇਲਜ਼ਾਮ

0
13

 

ਥਾਣਾ ਅਲੀਵਾਲ ਅਧੀਨ ਆਉਂਦੇ ਪਿੰਡ ਸ਼ਮਸ਼ੇਰਪੁਰ ਵਾਸੀ ਨੌਜਵਾਨ ਦੀ ਗੁੰਮਸ਼ੁਦਗੀ ਮਾਮਲੇ ਵਿਚ ਨਵਾਂ ਮੌੜ ਆਇਆ ਐ। ਲਾਪਤਾ ਨੌਜਵਾਨ ਗੁਰਵਿੰਦਰ ਸਿੰਘ ਦੇ ਪਰਿਵਾਰ ਨੇ ਆਪਣੇ ਜਵਾਈ ’ਤੇ ਨੌਜਵਾਨ ਨੂੰ ਮਾਰ ਕੇ ਲਾਸ਼ ਖੁਰਦ-ਬੁਰਦ ਕਰਨ ਦੇ ਇਲਜਾਮ ਲਾਏ ਨੇ। ਪਰਿਵਾਰ ਦਾ ਕਹਿਣਾ ਐ ਕਿ ਉਨ੍ਹਾਂ ਦਾ ਜਵਾਈ ਆਪਣੇ ਸਾਲੇ ਦੇ ਆਪਣੀ ਭੈਣ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਗੁਰਵਿੰਦਰ ਸਿੰਘ ਨੂੰ ਮਾਰ ਕੇ ਲਾਸ਼ ਖੁਰਦ-ਬੁਰਦ ਕਰ ਦਿੱਤੀ ਐ। ਪਰਿਵਾਰ ਨੇ ਪੁਲਿਸ ਤੇ ਢਿੱਲੀ ਕਾਰਵਾਈ ਦੇ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਪਿਤਾ ਰਤਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ 16 ਅਕਤੂਬਰ ਨੂੰ ਘਰੋਂ ਗਿਆ ਸੀ ਤੇ ਜਿਸ ਦੀ ਆਖ਼ਰੀ ਲੋਕੇਸ਼ਨ ਕਲਾਨੌਰ ਇਲਾਕੇ ’ਚ ਪਾਈ ਗਈ ਹੈ। ਉਨਾਂ ਦੱਸਿਆ ਕਿ ਮੇਰੀ ਧੀ ਦਾ ਵਿਆਹ ਪਿੰਡ ਬਾਗੋਵਾਣੀ ਵਾਸੀ ਪ੍ਰਭਜੋਤ ਸਿੰਘ ਨਾਲ 10 ਮਹੀਨੇ ਪਹਿਲਾਂ ਹੋਇਆ ਸੀ ਅਤੇ ਸਾਡਾ ਜਵਾਈ ਆਪਣੀ ਭੈਣ ਦੇ ਮੇਰੇ ਪੁੱਤਰ ਨਾਲ ਨਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ ਜਿਸ ਨੂੰ ਲੈ ਕੇ ਮੇਰੀ ਧੀ ਨਾਲ ਵੀ ਮਾਰ ਕੁਟਾਈ ਕਰਦੇ ਸਨ, ਜਿਸ ਦਾ ਕਈ ਵਾਰ ਮੋਹਤਬਰਾਂ ਵੱਲੋਂ ਰਾਜੀਨਾਮਾ ਵੀ ਕਰਵਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਇਸੇ ਰੰਜ਼ਿਸ਼ ਦੇ ਚਲਦਿਆਂ ਸਾਡੇ ਜਵਾਈ ਨੇ 16 ਅਕਤੂਬਰ ਨੂੰ ਆਪਣੀ ਭੈਣ ਕੋਲੋਂ ਫੋਨ ਕਰਵਾ ਕੇ ਸਾਡੇ ਪੁੱਤਰ ਨੂੰ ਬੁਲਾ ਕੇ ਉਸ ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਐ। ਇਸ ਸਬੰਧੀ ਪੁਲਿਸ ਚੌਂਕੀ ਘਣੀਏ ਕੇ ਬਾਂਗਰ ਵਿਖੇ ਚਾਰ ਲੋਕਾਂ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਮੇਰੇ ਪੁੱਤਰ ਦੀ ਕੋਈ ਵੀ ਉਘ ਸੁਘ ਨਹੀਂ ਮਿਲੀ ਤੇ ਨਾ ਹੀ ਮੁਲਜਮਾਂ ਖਿਲਾਫ ਕਾਰਵਾਈ ਹੋਈ ਐ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਐੱਸ ਐਸ ਪੀ ਬਟਾਲਾ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ।

ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਸ਼ਾਸਨ ਤੋਂ ਨੌਜਵਾਨ ਦੇ ਜਿੰਦਾ ਜਾਂ ਮੁਰਦਾ ਹੋਣ ਦੀ ਜਾਣਕਾਰੀ ਦੇਣ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਇਨਸਾਫ ਨਾ ਮਿਲਿਆ ਤਾਂ ਉਹ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਪੁਲਿਸ ਚੌਂਕੀ ਘਣੀਏ ਕੇ ਬਾਂਗਰ ਦੇ ਬਾਹਰ ਧਰਨਾ ਲਾਉਣਗੇ। ਇਸ ਸਬੰਧੀ ਪੁੱਛੇ ਜਾਣ ਤੇ ਪੁਲਿਸ ਚੌਂਕੀ ਘਣੀਏ ਕੇ ਬਾਂਗਰ ਦੇ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੇ ਪਿਤਾ ਰਤਨ ਸਿੰਘ ਦੇ ਬਿਆਨਾਂ ਦੇ ਅਧਾਰ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਐ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here