ਭਾਜਪਾ ਬੁਲਾਰਾ ਬਲੀਏਵਾਲ ਦਾ ਸਰਕਾਰ ਵੱਲ ਨਿਸ਼ਾਨਾ; ਮਰਿਆਦਾ ਉਲੰਘਣ ਲਈ ਮੁਆਫੀ ਦੀ ਮੰਗ

0
17

ਭਾਜਪਾ ਦੇ ਪੰਜਾਬ ਬੁਲਾਰਾ ਪ੍ਰੀਤਪਾਲ ਸਿੰਘ ਬਲੀਏਵਾਲ ਨੇ ਮਰਿਆਦਾ ਦੀ ਉਲੰਘਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਿਆ ਐ। ਦਰਅਸਲ ਬੀਤੀ ਰਾਤ ਚੱਲ ਰਹੇ ਸਮਾਗਮ ਦੌਰਾਨ ਸੱਤਾਧਾਰੀ ਧਿਰ ਦੇ ਆਗੂ ਜੁੱਤੀਆਂ ਸਮੇਤ ਮੰਚ ’ਤੇ ਬੈਠੇ ਸਨ। ਇਸੇ ਨੂੰ ਲੈ ਕੇ ਭਾਜਪਾ ਨੇ ਸੱਤਾਧਾਰੀ ਧਿਰ ਨੂੰ ਘੇਰਿਆ ਐ।

ਇਸ ਸਬੰਧੀ ਬਿਆਨ ਜਾਰੀ ਕਰਦਿਆਂ ਭਾਜਪਾ ਬੁਲਾਰਾ ਨੇ ਕਿਹਾ ਕਿ ਸਮਾਗਮ ਦੌਰਾਨ ਪਵਿੱਤਰ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਪਰ ਆਮ ਆਦਮੀ ਪਾਰਟੀ ਦੇ ਆਗੂ ਜੁੱਤੀਆਂ ਸਮੇਤ ਤੇ ਨੰਗੇ ਸਿਰ ਬੈਠੇ ਹੋਏ ਸਨ। ਉਨ੍ਹਾਂ ਆਮ ਪਾਰਟੀ ਦੇ ਆਗੂਆਂ ਤੋਂ ਇਸ ਭੁੱਲ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਐ।

ਭਾਜਪਾ ਆਗੂ ਨੇ ਵੀਡੀਓ ਵੀ ਜਾਰੀ ਕੀਤੀ ਐ, ਜਿਸ ਵਿਚ ਗੁਰਬਾਣੀ ਦੇ ਚੱਲ ਰਹੇ ਪ੍ਰਵਾਹ ਦੌਰਾਨ ਸੀਨੀਅਰ ਆਗੂ  ਮਨੀਸ਼ ਸਿਸੋਦੀਆ, ਮੰਤਰੀ ਲਾਲਜੀਤ ਸਿੰਘ ਭੁੱਲਰ, ਬਰਿੰਦਰ ਗੋਇਲ, ਤਰਨਪ੍ਰੀਤ ਸਿੰਘ, ਹਰਭਜਨ ਸਿੰਘ ਈਟੀਓ ਅਤੇ ਕਈ ਵਿਧਾਇਕ ਜੁੱਤੀਆਂ ਸਮੇਤ ਸੋਫਿਆਂ ’ਤੇ ਬੈਠੇ ਦਿਖਾਈ ਦੇ ਰਹੇ ਨੇ। ਇਸੇ ਨੂੰ ਲੈ ਕੇ ਭਾਜਪਾ ਆਗੂ ਨੇ ਮੁਆਫੀ ਮੰਗਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here