ਅਬੋਹਰ ਪੁਲਿਸ ਨੇ ਲੱਭੀ ਗੁਆਚੀ ਬੱਸ; ਬੀਤੇ ਦਿਨ ਬੱਸ ਅੱਡੇ ਹੋਈ ਸੀ ਚੋਰੀ; ਪੁਲਿਸ ਨੇ ਕੁੱਝ ਘੰਟਿਆਂ ਅੰਦਰ ਕੀਤਾ ਬਰਾਮਦ

0
12

ਅਬੋਹਰ ਪੁਲਿਸ ਨੇ ਬੱਸ ਅੱਡੇ ਤੋਂ ਚੋਰੀ ਹੋਈ ਬੱਸ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਬੱਸ ਨੂੰ ਕੁੱਝ ਹੀ ਘੰਟਿਆਂ ਅੰਦਰ ਬਰਾਮਦ ਕਰ ਲਿਆ ਐ। ਪੁਲਿਸ ਨੇ ਇਹ ਬਰਾਮਦਗੀ ਮੁਕਤਸਰ ਦੀ ਸ਼ੂਗਰ ਮਿੱਲ ਨੇੜਿਓ ਕੀਤੀ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਇਸ ਮਾਮਲੇ ਵਿਚ ਵੱਡੇ ਖੁਲਾਸੇ ਹੋਣ ਦੀ ਉਮੀਦ ਐ। ਦੱਸਣਯੋਗ ਐ ਕਿ ਬੱਸ ਚੋਰੀ ਦੀ ਘਟਨਾ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ। ਪੁਲਿਸ ਪ੍ਰਸ਼ਾਸਨ ਨੇ ਬੱਸ ਬਰਾਮਦ ਹੋਣ ਬਾਅਦ ਸੁੱਖ ਦਾ ਸਾਹ ਲਿਆ ਐ।

ਦੱਸਣਯੋਗ  ਕਿ ਇਹ ਘਟਨਾ ਸ਼ਹਿਰ ਅੰਦਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਇੱਥੋਂ ਤਕ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਘਟਨਾ ਨੂੰ ਲੈ ਕੇ ਪ੍ਰਤੀਕਰਮ ਦਿੱਤੇ ਜਾ ਰਹੇ ਸੀ।  ਇਸ ਨੂੰ ਲੈ ਕੇ ਸਿਟੀ ਵਨ ਥਾਣਾ ਮੁਖੀ ਰਵਿੰਦਰ ਸਿੰਘ ਅਤੇ ਪੁਲਿਸ ਪਾਰਟੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸੀਸੀਟੀਵੀ ਫੁਟੇਜ ਖੰਗਾਲ ਦੇ ਹੋਏ ਪੁਲਿਸ ਵੱਲੋਂ ਅੱਠ ਤੋਂ 10 ਘੰਟਿਆਂ ਦੇ ਵਿੱਚ ਬੱਸ ਨੂੰ ਮੁਕਤਸਰ ਦੇ ਸ਼ੁਗਰ ਮੀਲ ਨੇੜਿਓਂ ਬਰਾਮਦ ਕਰ ਲਿਆ ਐ। ਥਾਣਾ ਮੁਖੀ ਨੇ ਜਾਣਕਾਰੀ ਦਿੰਦਿਆ ਹੋਇਆ ਆਖਿਆ ਕਿ ਉਹਨਾਂ ਵੱਲੋਂ ਮੁਕਦਮਾ ਰਜਿਸਟਰ ਕੀਤਾ ਗਿਆ ਹੈ ਅਤੇ ਜਲਦੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਉਧਰ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਘਟਨਾ ਨੂੰ ਲੈ ਕੇ ਪੋਸਟ ਜਾਰੀ ਕੀਤੀ ਐ। ਉਨ੍ਹਾਂ ਨੇ ਆਪਣੀ ਪੋਸਟ ਵਿਚ ਲਿਖਿਆ ਐ ਕਿ ਹਾਲਾਤ…ਖੈਰ, ਅਸੀਂ ਅਬੋਹਰ ਵਿੱਚ ਮੋਟਰ ਸਾਈਕਲਾਂ ਦੀ ਚੋਰੀ ‘ਤੇ ਦੁੱਖ ਪ੍ਰਗਟ ਕਰ ਰਹੇ ਸੀ, ਪਰ ਕੱਲ੍ਹ ਚੋਰ ਬੱਸ ਸਟੈਂਡ ਤੋਂ ਇੱਕ ਬੱਸ ਚੋਰੀ ਕਰਕੇ ਫਰਾਰ ਹੋ ਗਏ। ਇਨਕਲਾਬ ਜ਼ਿੰਦਾਬਾਦ। ਉਧਰ ਪੁਲਿਸ ਪ੍ਰਸ਼ਾਸਨ ਨੇ ਮਾਮਲਾ ਹੱਲ ਹੋਣ ਤੋਂ ਬਾਦ ਸੁੱਖ ਦਾ ਸਾਹ ਲਿਆ ਐ। ਜੇਕਰ ਬੱਸ ਛੇਤੀ ਬਰਾਮਦ ਨਾ ਹੁੰਦੀ ਤਾਂ ਮਾਮਲੇ ਨੇ ਹੋਰ ਤੁਲ ਫੜ ਜਾਣਾ ਸੀ। ਕਿਉਂਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਿਆਸੀ ਧਿਰਾਂ ਸਰਕਾਰ ਨੂੰ ਲਗਾਤਾਰ ਕੋਸ ਰਹੀਆਂ ਨੇ ਅਤੇ ਇਕ ਬੱਸ ਛੇਤੀ ਨਾ ਮਿਲਣ ਦੀ ਸੂਰਤ ਵਿਚ ਵਿਰੋਧੀ ਧਿਰਾਂ ਨੂੰ ਹੋਰ ਮਸਾਲਾ ਮਿਲ ਜਾਣਾ ਸੀ।

LEAVE A REPLY

Please enter your comment!
Please enter your name here