
ਫਿਰੋਜ਼ਪੁਰ ਪੁਲਿਸ ਵੱਲੋਂ ਨਵੀਨ ਅਰੋੜਾ ਕਤਲ ਮਾਮਲੇ ਵਿਚ ਨਿੱਤ ਨਵੇਂ ਖੁਲਾਸੇ ਕੀਤੇ ਜਾ ਰਹੇ ਨੇ। ਪੁਲਿਸ ਨੇ ਲੁਧਿਆਣਾ ਵਾਸੀ ਇਕ ਔਰਤ ਨੂੰ ਮੁਲਜ਼ਮਾਂ ਦੀ ਮਦਦ ਬਦਲੇ ਗ੍ਰਿਫਤਾਰ ਕੀਤਾ ਐ। ਪੁਲਿਸ ਦੇ ਦੱਸਣ ਮੁਤਾਬਕ ਭਾਵਨਾ ਨਾਮ ਦੀ ਔਰਤ ਨੇ ਗੋਲੀ ਕਾਂਡ ਵਿਚ ਸ਼ਾਮਲ ਨਛੱਤਰ ਨਾਮ ਦੇ ਮੁਲਜਮ ਨੂੰ ਆਪਣੇ ਘਰ ਅੰਦਰ ਪਨਾਹ ਦਿੱਤੀ ਸੀ। ਮੁਲਜਮ ਵਾਰਦਾਤ ਮਗਰੋਂ ਭਾਵਨਾ ਦੇ ਘਰ ਠਹਿਰਿਆ ਸੀ। ਗ੍ਰਿਫਤਾਰ ਔਰਤ ਦੀ ਪਛਾਣ ਭਾਵਨਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਟਿੱਬਾ ਰੋਡ ਲੁਧਿਆਣਾ ਵਜੋਂ ਹੋਈ ਐ। ਪੁਲਿਸ ਵੱਲੋਂ ਮੁਲਜਮਾਂ ਦੇ ਹੋਰ ਛੁਪਣ ਟਿਕਾਣਿਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਪੁਲਿਸ ਨੂੰ ਭਾਵਨਾ ਤੋਂ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।
ਦੱਸਣਯੋਗ ਐ ਕਿ ਬੀਤੇ ਦਿਨੀਂ ਫਿਰੋਜ਼ਪੁਰ ਦੇ ਮੋਚੀ ਬਜਾਰ ਵਿੱਚ ਆਰਐਸਐਸ ਆਗੂ ਦੇ ਪੋਤੇ ਨਵੀਨ ਅਰੋੜਾ ਦੇ ਹੋਏ ਕਤਲ ਕਾਡ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਨਵੀਨ ਦੇ ਕਤਲ ਦੀ ਯੋਜਨਾਬੰਦੀ ਭਾਵੇਂ ਜਤਿਨ ਕਾਲੀ ਵੱਲੋ ਕਰਨ ਦਾ ਸ਼ੱਕ ਐ ਪਰ ਜਲੰਧਰ ਦੇ ਸ਼ੂਟਰ ਦਾ ਇੰਤਜ਼ਾਮ ਕਰਨਾ ਅਤੇ ਲੁਧਿਆਣਾ ਤੋਂ ਇਲਾਵਾ ਹੋਰ ਵੀ ਕਈ ਥਾਵਾ ‘ਤੇ ਉਨ੍ਹਾਂ ਕਾਤਲਾ ਨੂੰ ‘ਸੇਫ ਐਸਕੇਪ’ ਦੇ ਇੰਤਜ਼ਾਮ ਕਰਨੇ ਇਹ ਕਿਸੇ ਆਮ ਦਿਮਾਗ਼ ਦੀ ਖੇਡ ਨਹੀ ਲੱਗਦੀ।
ਭਾਵੇਂ ਪੁਲਿਸ ਨੇ ਹੱਤਿਆਕਾਂਡ ਦੀ ਯੋਜਨਾਬੰਦੀ ਕਰਨ ਵਾਲੇ ਜਤਿਨ ਕਾਲੀ, ਕਨਵ ਤੇ ਹਰਸ਼ ਨੂੰ ਪਹਿਲਾ ਹੀ ਗ੍ਰਿਫ਼ਤਾਰ ਕਰ ਲਿਆ ਸੀ ਪਰ ਮਾਮਲੇ ਦੀ ਵੱਖ ਵੱਖ ਪੱਖਾ ਤੋ ਜਾਚ ਕਰ ਰਹੀ ਫਿਰੋਜ਼ਪੁਰ ਪੁਲਿਸ ਦੀ ਪੈੜ ਹੁਣ ਲੁਧਿਆਣਾ ਦੀ ਭਾਵਨਾ ਨਾ ਦੀ ਇਕ ਔਰਤ ਤੱਕ ਜਾ ਪਹੁੰਚੀ ਹੈ। ਭਾਵਨਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਟਿੱਬਾ ਰੋਡ ਲੁਧਿਆਣਾ ਨੇ ਪਨਾਹ ਦਿੱਤੀ ਸੀ ਪਰ ਹੁਣ ਉਹ ਉੱਥੇ ਵੀ ਫ਼ਰਾਰ ਹੋ ਗਿਆ ਹੈ। ਪੁਲਿਸ ਨੇ ਭਾਵਨਾ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਭਾਵਨਾ ਤੋਂ ਪੁੱਛਗਿੱਛ ਮਗਰੋਂ ਜਲਦ ਹੀ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

