ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਕੰਮ ਮੁਕੰਮਲ; ਆਰਜ਼ੀ ਤੌਰ ’ਤੇ ਬਣੀ ਵਿਧਾਨ ਦੀ ਤਸਵੀਰ ਵਾਇਰਲ; ਹੂ-ਬ-ਹੂ ਚੰਡੀਗੜ੍ਹ ਵਰਗੀ ਬਣੀ ਐ ਵਿਧਾਨ ਸਭਾ

0
12

 

ਪੰਜਾਬ ਸਰਕਾਰ ਵੱਲੋਂ 350ਵੇਂ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਰਜ਼ੀ ਵਿਧਾਨ ਸਭਾ ਬਣਾਈ ਜ ਰਹੀ ਐ, ਜਿਸ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਐ। ਇਸ ਦੌਰਾਨ ਵਿਧਾਨ ਸਭਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਸਵੀਰਾਂ ਮੁਤਾਬਕ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਤਿਆਰ ਵਿਧਾਨ ਸਭਾ ਦਾ ਸੈੱਟਅੱਪ ਚੰਡੀਗੜ੍ਹ ਵਿਖੇ ਬਣੀ ਵਿਧਾਨ ਸਭਾ ਦੀ ਤਰਜ ’ਤੇ ਹੀ ਬਣਿਆ ਐ।  ਜਿਵੇਂ ਚੰਡੀਗੜ੍ਹ ਵਿੱਚ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਅਤੇ ਸਰਕਾਰੀ ਮੰਤਰੀ ਵਿਧਾਨ ਸਭਾ ਵਿੱਚ ਬੈਠਦੇ ਹਨ, ਇਸੇ ਤਰ੍ਹਾਂ ਹੀ ਆਰਜ਼ੀ ਵਿਧਾਨ ਸਭਾ ਵਿਚ ਬੈਠਣ ਦਾ ਪ੍ਰਬੰਧ ਕੀਤਾ ਗਿਆ ਐ।

ਇਸ ਤੋਂ ਇਲਾਵਾ ਵਿਧਾਨ ਸਭਾ ਸੈੱਟਅੱਪ ਵਿੱਚ, ਵਿਧਾਨ ਸਭਾ ਵਿੱਚ ਮੀਡੀਆ ਕਰਮਚਾਰੀਆਂ ਲਈ ਇੱਕ ਗੈਲਰੀ ਅਤੇ ਮਹਿਮਾਨਾਂ ਲਈ ਇੱਕ ਗੈਲਰੀ ਬਣਾਈ ਗਈ ਹੈ। ਜਿਸ ਤਰ੍ਹਾਂ ਚੰਡੀਗੜ੍ਹ ਵਿਧਾਨ ਸਭਾ ਵਿੱਚ ਸ਼ਾਸਨ ਲਾਈਵ ਹੁੰਦਾ ਹੈ, ਉਸੇ ਤਰ੍ਹਾਂ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਵਿਧਾਨ ਸਭਾ ਦਾ ਸੈਸਨ ਵੀ ਲਾਈਵ ਹੋਵੇਗਾ। ਇਹ ਸੈਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੋਵੇਗਾ। ਇਸ ਸ਼ਤਾਬਦੀ ਦੇ ਮੌਕੇ ‘ਤੇ, ਲੋਕਾਂ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੱਡੇ ਪ੍ਰੋਜੈਕਟ ਦਾ ਐਲਾਨ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here