ਲੁਧਿਆਣਾ ’ਚ ਬਜ਼ੁਰਗ ਜੋੜੇ ਨੂੰ ਘਰੋਂ ਕੱਢਣ ਮਾਮਲੇ ’ਚ ਨਵਾਂ ਮੌੜ; ਨੂੰਹ ਨੇ ਖੁਦ ’ਤੇ ਲੱਗੇ ਦੋਸ਼ਾਂ ਤੋਂ ਕੀਤਾ ਇਨਕਾਰ; ਸਾਬਕਾ ਤੇ ਮੌਜੂਦਾ ਸਰਪੰਚ ਨੇ ਵੀ ਭਰੀ ਹਾਮੀ

0
13

ਲੁਧਿਆਣਾ ਵਿਚ ਇਕ ਨੂੰਹ ਵੱਲੋਂ ਬਜ਼ੁਰਗ ਸੱਸ-ਸਹੁਰੇ ਨੂੰ ਕੱਢਣ ਮਾਮਲੇ ਵਿਚ ਨਵਾਂ ਮੋੜ ਆਇਆ ਐ। ਜੋੜੇ ਦੀ ਨੂੰਹ ਤੇ ਪਿੰਡ ਤੇ ਸਾਬਕਾ ਤੇ ਮੌਜੂਦਾ ਸਰਪੰਚ ਨੇ ਇਸ ਮਾਮਲੇ ਵਿਚ ਆਪਣਾ ਪੱਖ ਰੱਖਿਆ ਐ। ਨੂੰਹ ਦੇ ਦੱਸਣ ਮੁਤਾਬਕ ਉਹ ਘਰ ਦੇ ਇਕ ਕਮਰੇ ਵਿਚ ਰਹਿੰਦੀ ਐ ਜਦਕਿ ਸੱਸ-ਸਹੁਰੇ ਦੇ ਹਿੱਸੇ ਦਾ ਮਕਾਨ ਖਾਲੀ ਪਿਆ ਐ। ਉਸ ਨੇ ਕਿਹਾ ਕਿ ਬਜ਼ੁਰਗ ਜੋੜਾ ਸੁਨਾਮ ਆਪਣੀ ਲੜਕੀ ਕੋਲ ਰਹਿ ਰਿਹਾ ਐ ਅਤੇ ਰਾਤਾਂ ਨੂੰ ਘਰੋਂ ਕੱਢਣ ਦੇ ਇਲਜਾਮ ਝੂਠੇ ਹਨ। ਪਿੰਡ ਦੇ ਸਰਪੰਚ ਨੇ ਵੀ ਕਿਹਾ ਐ ਕਿ ਨੂੰਹ ਇਕ ਸਾਈਡ ਵਾਲੇ ਕਮਰੇ ਵਿਚ ਰਹਿੰਦੀ ਐ ਜਦਕਿ ਬਜੁਰਗ ਜੋੜੇ ਦੇ ਘਰ ਬਿਲਕੁਲ ਖਾਲੀ ਪਿਆ ਐ।

ਬਜੁਰਗ ਜੋੜੇ ਦੀ ਨੂੰਹ ਦੇ ਦੱਸਣ ਮੁਤਾਬਕ ਮੇਰਾ ਸਹੁਰਾ 30-35 ਸਾਲ ਪਹਿਲਾਂ ਪਿੰਡ ਦੀ ਜਨਾਨੀ ਨੂੰ ਭਜਾ ਕੇ ਲੈ ਗਿਆ ਸੀ ਜਿਸ ਨਾਲ ਉਹ ਲੁਧਿਆਣਾ ਚ ਰਹਿ ਰਿਹਾ ਹੈ। 2003 ਚ ਮੇਰਾ ਵਿਆਹ ਹੋਇਆ ਸੀ, ਮੇਰਾ ਪਤੀ ਆਪਣੇ ਪਿਤਾ ਵੱਲੋਂ ਪਿੰਡ ਦੀ ਜਨਾਨੀ ਨੂੰ ਭਜਾ ਕੇ ਲਿਜਾਣ ਕਰਕੇ ਪ੍ਰੇਸ਼ਾਨ ਰਹਿੰਦੀ ਸੀ,  ਜਿਸ ਕਾਰਨ ਸ਼ਰਾਬ ਪੀਂਦਾ ਸੀ, ਜਿਸ ਕਰਕੇ ਪਤੀ ਨਾਲ ਵਿਗੜੇ ਰਿਸ਼ਤੇ ਸਹੁਰਾ ਹੀ ਸਾਰੀ ਜ਼ਮੀਨ ਦਾ ਠੇਕਾ ਲੈ ਜਾਂਦਾ ਸੀ। ਲੁਧਿਆਣੇ ਆਪਣੀ ਦੂਜੀ ਪਤਨੀ ਕੋਲ ਉਥੇ ਹੈ ਉਸਦਾ ਚੰਗਾ ਕਾਰੋਬਾਰ 2019 ਚ  ਪਤੀ ਦੀ ਮੌਤ ਹੋ ਗਈ ਸੀ ਅਤੇ ਕਰੀਬ 7,8 ਕੁ ਮਹੀਨੇ ਪਹਿਲਾਂ ਧੀ ਨੂੰ ਲੈ ਕੇ ਸੱਸ ਕੋਲ ਆਈ ਸੀ।

ਮੌਜੂਦਾ ਤੇ ਸਾਬਕਾ ਸਰਪੰਚ ਨੇ ਕਿਹਾ ਕਿ ਪਿੰਡ ਦੇ ਇਸ ਬਜ਼ੁਰਗ ਜੋੜੇ ਨੂੰ ਉਹਨਾਂ ਦੀ ਨੂੰਹ ਨੇ ਘਰੋਂ ਨਹੀਂ ਕੱਢਿਆ, ਬਲਕਿ ਸਾਡੇ ਪਿੰਡ ਦਾ ਇਹ ਬਜ਼ੁਰਗ ਗੁਰਚਰਨ ਸਿੰਘ 30 -35 ਸਾਲ ਪਹਿਲਾਂ ਸਾਡੇ ਪਿੰਡ ਦੀ ਹੀ ਨੂੰਹ ਨੂੰ ਭਜਾ ਕੇ ਲੈ ਗਿਆ ਸੀ ਤੇ ਇਹ ਲੁਧਿਆਣਾ ਵਿਖੇ ਰਹਿ ਰਿਹਾ ਹੈ ਜਿੱਥੇ ਇਸਦਾ ਚੰਗਾ ਕਾਰੋਬਾਰ ਹੈ, ਜਦਕਿ ਇਸਦੀ ਪਤਨੀ ਹੀ ਉਸ ਸਮੇਂ ਤੋਂ ਪਿੰਡ ਵਿੱਚ ਰਹਿ ਰਹੀ ਹੈ। ਜਿਸ ਦੀ ਸਹਿਮਤੀ ਨਾਲ ਹੀ ਇਹਨਾਂ ਦੀ ਨੂੰਹ ਆਪਣੀ ਧੀ ਸਮੇਤ ਆਪਣੀ ਸੱਸ ਕੋਲੋਂ ਰਹਿਣ ਲੱਗ ਪਈ ਸੀ , ਕੁਝ ਸਮਾਂ ਇਕੱਠੀਆਂ ਰਹੀਆਂ ਫਿਰ ਆਪਣੀ ਨੂੰਹ ਨੂੰ ਅਲੱਗ ਤੋਂ ਇੱਕ ਸਾਈਡ ਕਮਰਾ ਦੇ ਦਿੱਤਾ ਸੀ ਜਿੱਥੇ ਉਸਨੇ ਬਿਜਲੀ ਦਾ ਮੀਟਰ ਵੀ ਲਵਾ ਲਿਆ ਸੀ।

ਜਦੋਂ ਇਸ ਬਾਰੇ ਉਸ ਦੇ ਸਹੁਰੇ ਨੂੰ ਪਤਾ ਲੱਗਿਆ ਤਾਂ ਉਸਨੇ ਆਪਣੀ ਨੂੰਹ ਤੇ ਪਰਚਾ ਵੀ ਕਰਵਾਇਆ ਤੇ ਪੁਲਿਸ ਨਾਲ ਮਿਲ ਕੇ ਉਸ ਕਮਰੇ ਨੂੰ ਆਪਣੀ ਨੂੰਹ ਕੋਲੋਂ ਖਾਲੀ ਕਰਵਾ ਕੇ ਕਬਜ਼ਾ ਲੈ ਲਿਆ। ਉਹਨਾਂ ਕਿਹਾ ਕਿ ਸੁਨਾਮ ਦੇ ਵਿੱਚ ਇਸ ਬਜ਼ੁਰਗ ਜੋੜੇ ਦੀ ਲੜਕੀ ਵਿਆਹੀ ਹੋਈ ਹੈ ਜਿੱਥੇ ਉਹ ਰਹਿ ਰਹੇ ਹਨ, ਉਹਨਾਂ ਵੱਲੋਂ ਨੂੰਹ ਵੱਲੋਂ ਘਰੋਂ ਕੱਢਣ ਕਰਕੇ ਸੜਕਾਂ ਤੇ ਰਾਤਾਂ ਕੱਟਣ ਦੇ ਲਗਾਏ ਜਾਮ ਬਿਲਕੁਲ ਝੂਠੇ ਹਨ ਜਦ ਕਿ ਉਹਨਾਂ ਦਾ ਘਰ ਬਿਲਕੁਲ ਖਾਲੀ ਪਿਆ ਹੈ ਤੇ ਉਹਨਾਂ ਦੀ ਨੂੰਹ ਇੱਕ ਸਾਈਡ ਤੇ ਬਣੇ ਕਮਰੇ ਵਿੱਚ ਹੀ ਰਹਿ ਰਹੀ ਹੈ।

LEAVE A REPLY

Please enter your comment!
Please enter your name here