ਬਟਾਲਾ ਦੇ ਐਸਡੀਐਮ ਖਿਲਾਫ਼ ਵਿਜੀਲੈਂਸ ਦਾ ਐਕਸ਼ਨ; 50 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ

0
13

 

ਵਿਜੀਲੈਂਸ ਬਿਊਰੋ ਨੇ ਬਟਾਲਾ ਦੇ ਐਸਡੀਐਮ ਨੂੰ 50 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਐ। ਐਸਡੀਐਮ ਬਟਾਲਾ ਕਮ ਨਗਰ ਨਿਗਮ ਕਮਿਸ਼ਨਰ ਦੇ ਅਹੁਦੇ ਤੇ ਤੈਨਾਤ ਵਿਕਰਮਜੀਤ ਸਿੰਘ ਨੂੰ ਦੇਰ ਰਾਤ ਸਵਾ-10 ਵਜੇ ਸਰਕਾਰੀ ਰਿਹਾਇਸ਼ ਤੋਂ ਰੇਡ ਦੌਰਾਨ ਗ੍ਰਿਫਤਾਰ ਕੀਤਾ ਗਿਆ ਐ। ਘਰ ਦੀ ਤਲਾਸ਼ੀ ਦੌਰਾਨ  13 ਲੱਖ 50 ਹਜਾਰ ਰੁਪਏ ਦੀ ਹੋਰ ਨਕਦੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਖਿਲਾਫ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਐ।

ਵਿਜੀਲੈਂਸ ਨੇ ਇਹ ਕਾਰਵਾਈ ਅਮਰਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਬੀ.ਸੀ.ਓ. ਕੰਪਲੈਕਸ, ਬਟਾਲਾ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਐ। ਸ਼ਿਕਾਇਤਕਰਤਾ ਦੇ ਦੱਸਣ ਮੁਤਾਬਕ ਉਸਨੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਸੀ, ਜਿਸਦੇ 1,87,483 ਰੁਪਏ ਅਤੇ 1,85,369 ਰੁਪਏ (ਕੁੱਲ ਰਕਮ 3,72,852 ਰੁਪਏ) ਦੇ 2 ਬਿੱਲ ਤਿਆਰ ਕੀਤੇ ਗਏ ਸਨ, ਜਿਸਦੇ ਲਈ ਜਦੋਂ ਮੈਂ ਨਗਰ ਨਿਗਮ ਬਟਾਲਾ ਗਿਆ ਅਤੇ ਕਮਿਸ਼ਨਰ, ਨਗਰ ਨਿਗਮ, ਬਟਾਲਾ ਨੂੰ ਮਿਲਿਆ, ਜਿਸਨੇ ਉਸਨੂੰ ਦੱਸਿਆ ਕਿ ਉਕਤ ਭੁਗਤਾਨ ਪ੍ਰਾਪਤ ਕਰਨ ਲਈ ਉਸਨੂੰ ਬਿੱਲਾਂ ਦਾ 10% ਯਾਨੀ 37000 ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ, ਜੋ ਕਿ 37,000 ਬਣਦੇ ਹਨ ਅਤੇ ਇਸ ਸਬੰਧ ਵਿੱਚ ਉਸਨੂੰ ਐਸ.ਡੀ.ਓ. ਰੋਹਿਤ ਉੱਪਲ ਨੂੰ ਮਿਲਣਾ ਚਾਹੀਦਾ ਹੈ।

ਬਾਅਦ ਵਿੱਚ, ਉਸਨੇ ਬਟਾਲਾ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਲਈ ਕੈਮਰਾ ਅਤੇ ਹੋਰ ਸਬੰਧਤ ਕੰਮ ਵੀ ਕੀਤਾ, ਜਿਸਦੇ ਲਈ 1,81,543 ਰੁਪਏ ਦੀ ਰਕਮ ਬਕਾਇਆ ਸੀ। ਇਸ ਤਰ੍ਹਾਂ, ਕੁੱਲ ਰਕਮ ਲਗਭਗ 5,54,395 ਰੁਪਏ ਬਕਾਇਆ ਸੀ। ਉਕਤ ਭੁਗਤਾਨ ਸਬੰਧੀ, ਜਦੋਂ ਉਹ ਐਸ.ਡੀ.ਓ. ਰੋਹਿਤ ਉੱਪਲ ਨੂੰ ਮਿਲਿਆ, ਜਿਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਕਮਿਸ਼ਨਰ ਨਗਰ ਨਿਗਮ, ਬਟਾਲਾ ਨੂੰ ਮਿਲਣ ‘ਤੇ, ਉਹ ਬਣਦੀ ਰਕਮ ਜਾਰੀ ਕਰਨ ਲਈ 9% ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ।

ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ, ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਵਿੱਚ ਹਾਜ਼ਰ ਹੋਇਆ ਅਤੇ ਰਿਸ਼ਵਤ ਵਜੋਂ ਵਰਤਣ ਲਈ 50,000 ਰੁਪਏ ਪੇਸ਼ ਕੀਤੇ ਅਤੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਆਪਣਾ ਬਿਆਨ ਦਰਜ ਕਰਵਾਇਆ। ਇਸ ਤੋਂ ਬਾਅਦ, ਉਕਤ ਦੋਸ਼ੀ ਕਮਿਸ਼ਨਰ, ਨਗਰ ਨਿਗਮ, ਬਟਾਲਾ ਵਿਰੁੱਧ ਉਕਤ ਮਾਮਲੇ ਦੀ ਐਫ.ਆਈ.ਆਰ. ਦਰਜ ਕੀਤੀ ਗਈ। ਵਿਕਰਮਜੀਤ ਸਿੰਘ ਪਾਂਥੇ, ਕਮਿਸ਼ਨਰ, ਨਗਰ ਨਿਗਮ, ਬਟਾਲਾ-ਕਮ ਐਸ.ਡੀ.ਐਮ. ਬਟਾਲਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਜਾਂਚ ਅਧਿਕਾਰੀ ਨੇ 50,000/- ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਹੋਰ ਤਲਾਸ਼ੀ ਲੈਣ ‘ਤੇ 13,50,000/- ਰੁਪਏ ਦੀ ਬੇਹਿਸਾਬੀ ਰਕਮ ਵੀ ਬਰਾਮਦ ਕੀਤੀ ਗਈ ਐ।

LEAVE A REPLY

Please enter your comment!
Please enter your name here