ਗੁਰਦਾਸਪੁਰ ਦੇ ਔਜਲਾ ਫਾਟਕ ਨੇੜੇ ਸ਼ਖਸ਼ ਦੀ ਮੌਤ; ਰਾਵੀ ਐਕਸਪ੍ਰੈੱਸ ਦੀ ਲਪੇਟ ’ਚ ਆਉਣ ਕਾਰਨ ਗਈ ਜਾਨ

0
12

ਗੁਰਦਾਸਪੁਰ ਦੇ ਪਿੰਡ ਔਜਲਾ ਨੇੜੇ ਟਰੇਨ ਹੇਠਾਂ ਆਉਣ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਉਮਰ 50 ਤੋਂ 55 ਸਾਲ ਦੱਸੀ ਜਾ ਰਹੀ ਐ। ਮ੍ਰਿਤਕ ਨੇ ਨੀਲੀ ਸਫੇਦ ਚੈੱਕ ਕਮੀਜ਼, ਕਾਲੇ ਰੰਗ ਦੀ ਹੁਡੀ ਦੇ ਨਾਲ ਨੀਲਾ-ਲਾਲ ਪਜਾਮਾ ਪਹਿਣਿਆ ਹੋਇਆ ਐ। ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕ ਦੀ ਪਛਾਣ ਨਹੀਂ ਸਕੀ। ਪੁਲਿਸ ਵੱਲੋਂ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਜਾਣਕਾਰੀ ਅਨੁਸਾਰ ਇਹ ਹਾਦਸਾ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਰਾਵੀ ਐਕਸਪ੍ਰੈਸ ਟ੍ਰੇਨ  ਨੰਬਰ 14634 ਡਾਉਨ ਦੀ ਚਪੇਟ ਵਿੱਚ ਆਉਣ ਕਾਰਨ ਵਾਪਰਿਆ ਐ। ਦੁਰਘਟਨਾ ਇਨੀ ਭਿਆਨਕ ਸੀ ਕਿ ਵਿਅਕਤੀ ਦੀ ਧੌਣ ਸ਼ਰੀਰ ਨਾਲੋਂ ਵੱਖ ਹੋ ਗਈ ਅਤੇ ਚਿਹਰਾ ਪੂਰੀ ਤਰ੍ਹਾਂ ਕੁਚਲਿਆ ਗਿਆ। ਜਾਣਕਾਰੀ ਅਨੁਸਾਰ ਕਿਲੋਮੀਟਰ ਨੰਬਰ  67/5-6 ਪਿੰਡ ਔਜਲਾ ਨੇੜੇ ਇਹ ਦੁਰਘਟਨਾ ਹੋਈ ਹੈ ਮ੍ਰਿਤਕ ਦੀ ਪਹਿਚਾਨ ਨਹੀਂ ਹੋ ਪਾਈ ਹੈ ਅਤੇ ਉਸ ਦੀ ਉਮਰ 50_ 55 ਸਾਲ ਦੇ ਕਰੀਬ ਲੱਗਦੀ ਹੈ।

ਰੇਲਵੇ ਪੁਲਿਸ ਚੌਂਕੀ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਔਜਲਾ ਫਾਟਕ ਨੇੜੇ ਇੱਕ ਵਿਅਕਤੀ ਰਾਵੀ ਐਕਸਪ੍ਰੈਸ ਹੇਠਾਂ ਆ ਕੇ ਕੁਚਲਿਆ ਗਿਆ ਹੈ, ਜਿਸ ਤੇ ਉਹ ਮੌਕੇ ਤੇ ਪਹੁੰਚੇ ਅਤੇ ਸੰਬੰਧਿਤ ਕਾਰਵਾਈ ਪੂਰੀ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਉਮਰ 50 _55 ਸਾਲ ਦੇ ਕਰੀਬ ਲੱਗਦੀ ਹੈ ਤੇ ਉਸਨੇ ਨੀਲੀ ਸਫੇਦ ਚੈੱਕ ਕਮੀਜ਼ ਅਤੇ ਉਪਰੋਂ ਕਾਲੇ ਰੰਗ ਦੀ ਹੁਡੀ ਦੇ ਨਾਲ ਨੀਲਾ,ਲਾਲ ਪਜਾਮਾ ਪਹਿਣਿਆ ਹੋਇਆ ਹੈ। ਮ੍ਰਿਤਕ ਦੀ ਲਾਸ਼ ਫਿਲਹਾਲ ਪਹਿਚਾਣ ਲਈ ਸਿਵਲ ਹਸਪਤਾਲ ਦੇ ਮੋਰਚਰੀ ਰੂਮ ਵਿੱਚ ਰੱਖੀ ਗਈ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here