ਨਹੀਂ ਰਹੇ ਪ੍ਰਸਿੱਧ ਪੰਜਾਬੀ ਗਾਇਕ ਹਰਮਨ ਸਿੱਧੂ; ਮਾਨਸਾ ’ਚ ਸੜਕ ਹਾਦਸੇ ਦੌਰਾਨ ਗਈ ਜਾਨ; ਜੱਦੀ ਪਿੰਡ ਵਿਖੇ ਹੋਇਆ ਅੰਤਮ ਸੰਸਕਾਰ

0
13

ਸੰਗੀਤ ਜਗਤ ਲਈ ਇਕ ਹੋਰ ਮਾੜੀ ਖਬਰ ਆਈ ਐ। ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਐ। 40 ਸਾਲਾ ਹਰਮਨ ਸਿੱਧੂ ਬੀਤੇ ਕੱਲ੍ਹ ਰਾਤ ਕਿਸੇ ਕੰਮ ਲਈ ਮਾਨਸਾ ਆਏ ਸਨ ਅਤੇ ਆਪਣੇ ਪਿੰਡ ਖਿਆਲਾ ਵਾਪਸ ਆਉਣ ਦੌਰਾਨ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਲਗਭਗ 12:00 ਵਜੇ ਹੋਇਆ। ਘਟਨਾ ਤੋਂ ਬਾਅਦ  ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਪਰਿਵਾਰ ਨੂੰ ਸੂਚਿਤ ਕੀਤਾ। ਸਿੱਧੂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਪਿੰਡ ਖਿਆਲਾ ਵਿੱਚ ਕੀਤਾ ਜਾ ਰਿਹਾ ਹੈ।

ਦੱਸਣਯੋਗ ਐ ਕਿ ਗਾਇਕ ਹਰਮਨ ਸਿੱਧੂ ਇੱਕ ਦਹਾਕਾ ਪਹਿਲਾਂ ਤੱਕ ਆਪਣੇ ਦੋਗਾਣਾ ਯੁੱਗ ਦੌਰਾਨ ਆਪਣੇ ਕਰੀਅਰ ਦੇ ਸਿਖਰ ‘ਤੇ ਸੀ। ਉਸਦੀ ਕੈਸੇਟ, “ਪੇਪਰ ਤੇ ਪਿਆਰ”, ਨੂੰ ਲੋਕਾਂ ਦੁਆਰਾ ਬਹੁਤ ਪਿਆਰ ਦਿੱਤਾ ਗਿਆ ਸੀ, ਜਿਸ ਨਾਲ ਉਹ ਰਾਤੋ-ਰਾਤ ਘਰ-ਘਰ ਵਿੱਚ ਪ੍ਰਸਿੱਧ ਹੋ ਗਿਆ। ਉਸ ਦੀ ਮਿਸ ਪੂਜਾ ਨਾਲ ਹਿੱਟ ਜੋੜੀ ਸੀ, ਜਿਸ ਨਾਲ ਉਸਨੇ ਕਈ ਸੰਗੀਤ ਐਲਬਮਾਂ ਵਿੱਚ ਸਹਿਯੋਗ ਕੀਤਾ। ਹਰਮਨ ਸਿੱਧੂ ਦੀ ਮੌਤ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਪੰਜਾਬੀ ਕਲਾਕਾਰਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਨੇ, ਜਿਨ੍ਹਾਂ ਵਿਚ ਰਾਜਵੀਰ ਜਵੰਦਾ ਅਤੇ ਜਸਵਿੰਦਰ ਭੱਲਾ ਸ਼ਾਮਲ ਹਨ।

LEAVE A REPLY

Please enter your comment!
Please enter your name here