ਸੰਗਰੂਰ ’ਚ ਸੁੱਟੇ ਮਿਲੇ ਮਿਆਦ ਪੁੱਗੇ ਟੀਕੇ ਤੇ ਦਵਾਈਆਂ; ਮੌਕੇ ’ਤੇ ਪਹੁੰਚੇ ਡਰੱਗ ਇੰਸਪੈਕਟਰ ਨੇ ਕੀਤੀ ਜਾਂਚ

0
10

ਸੰਗਰੂਰ ਸ਼ਹਿਰ ਅੰਦਰ ਮਿਆਦ ਪੁੱਗੀਆਂ ਦਵਾਈਆਂ ਤੇ ਟੀਕਿਆਂ ਦਾ ਜ਼ਖੀਰਾ ਖਾਲੀ ਥਾਂ ਤੇ ਸੁੱਟੇ ਜਾਣ ਦਾ ਮਾਮਲਾ ਗਰਮਾ ਗਿਆ ਐ। ਸਮਾਜ ਸੇਵੀ ਨੇ ਹਜ਼ਾਰਾਂ ਦੀ ਗਿਣਤੀ ਵਿਚ ਸੁੱਟੇ ਗਏ ਟੀਕਿਆਂ ਤੇ ਦਵਾਈਆਂ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ, ਜਿਸ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਦਵਾਈਆਂ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਦਰਅਸਲ ਸੰਗਰੂਰ ਦੇ ਸਮਾਜ ਸੇਵੀ ਤਾਰਾ ਸਿੰਘ ਅਤੇ ਮੌਜੂਦਾ ਐਮਸੀ ਨੇ ਇਨ੍ਹਾਂ ਦਵਾਈਆਂ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪ੍ਰਸ਼ਾਸਨ ਨੇ ਦਵਾਈਆਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਤਾਰਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਕੋਲ ਇੱਥੇ ਮਿਲਣ ਆਏ ਸਨ, ਜਿੱਥੇ ਉਨ੍ਹਾਂ ਨੇ ਭਾਰੀ ਮਾਤਰਾ ਵਿਚ ਦਵਾਈਆਂ ਅਤੇ ਟੀਕੇ ਪਏ ਵੇਖੇ। ਮਾਮਲਾ ਗੰਭੀਰ ਹੋਣ ਕਾਰਨ ਉਨ੍ਹਾਂ ਨੇ ਇਸ ਦੀ ਵੀਡੀਓ ਬਣਾਈ ਅਤੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੇ ਮੌਕੇ ਤੇ ਆ ਕੇ ਦਵਾਈਆਂ ਦਾ ਮੁਆਇਨਾ ਕੀਤਾ ਹੈ ਅਤੇ ਇਸ ਸਬੰਧੀ ਡਰੱਗ ਇੰਸਪੈਕਟਰ ਨੂੰ ਵੀ ਸੂਚਿਤ ਕੀਤਾ ਸੀ, ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਨਿਰੀਖਣ ਕੀਤਾ ਐ।

ਮੌਕੇ ਤੇ ਪਹੁੰਚੇ ਡਰੱਗ ਇੰਸਪੈਕਟਰ ਨੇ ਕਿਹਾ ਕਿ ਇਹ ਕੁਝ ਵਿਟਾਮਿਨ ਅਤੇ ਬੀ 12 ਦੇ ਟੀਕੇ ਸਨ ਅਤੇ ਦਿੱਲੀ ਦੀਆਂ ਕੁਝ ਆਮ ਦਵਾਈਆਂ ਸਨ ਜਿਨਾਂ ਨੂੰ ਟ੍ਰੇਸ ਕੀਤਾ ਗਿਆ ਹੈ। ਹੁਣ ਜਿਨਾਂ ਨੇ ਵੀ ਇਸ ਨੂੰ ਸੁੱਟਿਆ ਹੈ ਉਹ ਗਲਤ ਹੈ ਅਤੇ ਅਪਰਾਧੀਕ ਤੌਰ ਤੇ ਕਾਰਵਾਈ ਦੇ ਕਾਬਲ ਹੈ ਅਤੇ ਇਸ ਦੀ ਪੂਰੀ ਛਾਣਬੀਣ ਦੇ ਲਈ ਜਿਹੜੀ ਕੰਪਨੀ ਨੇ ਇਸ ਦਵਾਈਆਂ ਨੂੰ ਬਣਾਇਆ ਹੈ ਉਸ ਨੂੰ ਇੱਕ ਚਿੱਠੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਵਾਈਆਂ ਦੇ ਬੈਚ ਮਿਲਾ ਕੇ ਦਵਾਈਆਂ ਸੁੱਟਣ ਵਾਲਿਆਂ ਦਾ ਸੁਰਾਗ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

LEAVE A REPLY

Please enter your comment!
Please enter your name here