ਮਾਨਸਾ ’ਚ ਬੈਂਕ ਅੱਗੇ ਕਿਸਾਨ ਜਥੇਬੰਦੀਆਂ ਦਾ ਪ੍ਰਦਰਸ਼ਨ; ਮੱਝ ਦੀ ਲਾਸ਼ ਬੈਂਕ ਅੱਗੇ ਰੱਖ ਕੇ ਕੀਤੀ ਨਾਅਰੇਬਾਜ਼ੀ; ਬੈਂਕ ਤੇ ਬੀਮਾ ਕੰਪਨੀ ’ਤੇ ਗੱਲ ਨਾ ਸੁਣਨ ਦੇ ਲਾਏ ਇਲਜ਼ਾਮ

0
15

 

ਮਾਨਸਾ ’ਚ ਕਿਸਾਨਾਂ ਵੱਲੋਂ ਬੈਂਕ ਅੱਗੇ ਮੱਝ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਕਰਨ ਦੀ ਖਬਰ ਸਾਹਮਣੇ ਆਈ ਐ। ਬੈੱਕ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਇਲਜਾਮ ਐ ਕਿ ਪਿੰਡ ਭੈਣੀ ਬਾਘਾ ਦੇ ਕਿਸਾਨ ਗਗਨਦੀਪ ਸ਼ਰਮਾ ਨੇ ਕਰਜ਼ਾ ਲੈ ਕੇ ਡੇਅਰੀ ਦਾ ਕੰਮ ਸ਼ੁਰੂ ਕੀਤਾ ਸੀ ਪਰ ਹੁਣ ਉਸ ਦੀ ਇਕ ਮੱਝ ਦੀ ਅਚਾਨਕ ਮੌਤ ਹੋ ਗਈ ਐ। ਇਸ ਬਾਰੇ ਬੈਂਕ ਅਤੇ ਬੀਮਾ ਕੰਪਨੀ ਨਾਲ ਸੰਪਰਕ ਕੀਤਾ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੱਝ ਦੀ ਲਾਸ਼ ਬੈਂਕ ਅੱਗੇ ਰੱਖ ਕੇ ਪ੍ਰਦਰਸ਼ਨਾ ਕਰਨਾ ਪਿਆ ਐ। ਕਿਸਾਨਾਂ ਨੇ ਬੈਂਕ ਤੇ ਬੀਮਾ ਕੰਪਨੀ ਤੋਂ ਲੋੜੀਂਦੀ ਕਾਰਵਾਈ ਪੂਰੀ ਕਰਨ ਮੰਗ ਕੀਤੀ ਐ।

ਪੀੜਤ ਕਿਸਾਨ ਕਿਸਾਨ ਗਗਨਦੀਪ ਸ਼ਰਮਾ ਦੇ ਦੱਸਣ ਮੁਤਾਬਕ ਉਸ ਨੇ ਦਸੰਬਰ 2023 ਵਿੱਚ ਚਾਰ ਮੱਝਾਂ ‘ਤੇ 3 ਲੱਖ 60 ਹਜ਼ਾਰ ਦਾ ਕਰਜ਼ਾ ਲਿਆ ਸੀ ਅਤੇ ਇਨ੍ਹਾਂ ਮੱਝਾਂ ਦਾ ਵੀ ਬੀਮਾ ਕਰਵਾਇਆ ਗਿਆ ਸੀ। ਕਿਸਾਨ ਨੇ ਦੋਸ਼ ਲਗਾਇਆ ਕਿ ਬੈਂਕ ਨੇ ਉਸਦੀਆਂ ਮੱਝਾਂ ‘ਤੇ 60,000 ਦੀ ਬੀਮਾ ਰਾਸ਼ੀ ਕੱਟ ਲਈ ਸੀ ਅਤੇ ਉਸਨੂੰ  ਕੇਵਲ 3 ਲੱਖ ਹੀ ਦਿੱਤੇ ਸਨ। ਬੀਤੇ ਦਿਨ ਉਸਦੀ ਮੱਝ ਅਚਾਨਕ ਮਰ ਗਈ, ਜਿਸ ਬਾਰੇ ਵਾਰ-ਵਾਰ ਬੀਮਾ ਕੰਪਨੀ ਅਤੇ ਬੈਂਕ ਨੂੰ ਸੂਚਿਤ ਕੀਤਾ ਗਿਆ ਪਰ ਕਿਸੇ ਨੇ ਉਸਦੀ ਗੱਲ ਨਹੀਂ ਸੁਣੀ। ਜਿਸ ਕਾਰਨ ਮਜਬੂਰਨ ਉਸ ਨੂੰ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਮਰੀ ਹੋਈ ਮੱਝ ਬੈਂਕ ਦੇ ਬਾਹਰ ਲੈ ਰੱਖ ਕੇ ਪ੍ਰਦਰਸ਼ਨ ਕਰਨਾ ਪਿਆ ਐ।

ਇਸ ਦੌਰਾਨ ਕਿਸਾਨ ਆਗੂ ਜਗਦੀਸ਼ ਸਿੰਘ ਨੇ ਕਿਹਾ ਕਿ ਕਿਸਾਨ ਨੇ ਬੈਂਕ ਤੋਂ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਚਲਾਉਣ ਲਈ ਇੱਕ ਮੱਝ ਖਰੀਦੀ ਸੀ ਅਤੇ ਉਹ ਚੰਗਾ ਕਰ ਰਿਹਾ ਸੀ, ਪਰ ਹੁਣ ਉਸਦੀ ਮੱਝ ਅਚਾਨਕ ਮਰ ਗਈ ਹੈ। ਬੀਮਾ ਕੰਪਨੀ ਨੇ ਨਾ ਤਾਂ ਉਸਦੀ ਕੋਈ ਫੋਟੋ ਲਈ ਅਤੇ ਨਾ ਹੀ ਉਹ ਪੀੜਤ ਕਿਸਾਨ ਦੀ ਗੱਲ ਸੁਣਨ ਲਈ ਉਸਦੇ ਘਰ ਗਏ, ਜਿਸ ਕਾਰਨ ਉਸਨੂੰ ਮੱਝ ਨੂੰ ਦਫਨਾਉਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਭਾਵਿਤ ਕਿਸਾਨ ਨੂੰ ਮੱਝਾਂ ਦਾ ਬੀਮਾ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਜਾਂਦੀ, ਉਹ ਪ੍ਰਦਰਸ਼ਨ ਜਾਰੀ ਰੱਖਣਗੇ।

LEAVE A REPLY

Please enter your comment!
Please enter your name here