ਗੁਰਦਾਸਪੁਰ ਤੋਂ ਸਾਹਮਣੇ ਆਇਆ ਅਜੀਬੋ-ਗਰੀਬ ਮਾਮਲਾ; ਲੋਕਾਂ ਦੇ ਘਰਾਂ ਉਪਰ ਵੱਜਦੇ ਨੇ ਪੱਥਰ ਤੇ ਲੋਹੇ ਦੇ ਤਾਲੇ; ਸੀਸੀਟੀਵੀ ਕੈਮਰੇ ’ਚ ਵੀ ਨਹੀਂ ਮਿਲ ਸਕਿਆ ਕੋਈ ਸੁਰਾਗ

0
16

ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਿਕ ਪਿਛਲੇ ਚਾਰ ਸਾਲਾਂ ਤੋਂ ਮੁਹੱਲੇ ਦੇ 20 ਤੋਂ 25 ਘਰਾਂ ਉੱਪਰ ਦੇਰ ਰਾਤ ਪੱਥਰ, ਸ਼ਰਾਬ ਦੀਆਂ ਬੋਤਲਾਂ ਅਤੇ ਲੋਹੇ ਦੇ ਤਾਲੇ ਘਰਾਂ ਦੀਆਂ ਛੱਤਾਂ ਉੱਪਰ ਵੱਜਦੇ ਹਨ ਜਿਸ ਕਰਕੇ ਲੋਕ ਕਾਫੀ ਦਹਿਸ਼ਤ ਵਿੱਚ ਹਨ। ਮੁਹੱਲਾ ਵਾਸੀਆਂ ਮੁਤਾਬਕ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਨਾਲ ਨਾਲ ਪਹਿਰੇ ਵੀ ਲਗਾਏ ਗਏ ਹਨ ਅਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਪਰ ਕੋਈ ਸੁਰਾਗ ਨਹੀਂ ਲੱਗ ਸਕਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਇਹ ਗੁੱਥੀ ਸੁਲਝਾਉਣ ਦੀ ਮੰਗ ਕੀਤੀ ਐ।

ਲੋਕਾਂ ਦੇ ਦੱਸਣ ਮੁਤਾਬਕ ਪਿਛਲੇ ਚਾਰ ਸਾਲਾਂ ਤੋਂ ਰੋਜ਼ਾਨਾ ਰਾਤ ਨੂੰ ਲੋਕਾਂ ਦੇ ਘਰਾਂ ਉਪਰੇ ਪੱਥਰ ਵੱਜਦੇ ਹਨ। ਪੱਥਰ ਵੱਜਣ ਕਾਰਨ ਲੋਕਾਂ ਤੇ ਹਰ ਸਮੇਂ ਜ਼ਖਮੀ ਹੋਣ ਦਾ ਖਤਰਾ ਬਣਿਆ ਰਹਿੰਦਾ ਐ। ਹਾਲਤ ਇਹ ਐ ਕਿ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਚੁੱਕੇ ਨੇ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਮਸਲੇ ਦਾ ਕੋਈ ਹੱਲ ਕੱਢਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here