ਯੂਏਈ ਦੇ ਦੌਰੇ ’ਤੇ ਪਹੁੰਚੇ ਪ੍ਰਧਾਨ ਮੰਤਰੀ ਮਾਰਕ ਕਾਰਨੀ; ਦੋਵਾਂ ਦੇਸ਼ਾਂ ਵਿਚਾਲੇ ਨਿਵੇਸ਼ ਸਮਝੌਤਿਆਂ ਤੇ ਦਸਤਖਤ; ਨਵੀਂ ਵਪਾਰ ਗੱਲਬਾਤ ਸ਼ੁਰੂ ਕਰਨ ’ਤੇ ਸਹਿਮਤੀ

0
18

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬੀਤੇ ਦਿਨ ਆਬੂਧਾਬੀ ਦੀ ਫੇਰੀ ਤੇ ਪਹੁੰਚੇ। ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਯੂਏਈ  ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ। ਆਪਣੀ ਫੇਰੀ ਦੌਰਾਨ ਸੰਯੁਕਤ ਅਰਬ ਅਮੀਰਾਤ  ਨਾਲ ਇੱਕ ਨਿਵੇਸ਼-ਸੁਰੱਖਿਆ ਸਮਝੌਤੇ ‘ਤੇ ਦਸਤਖ਼ਤ ਕੀਤੇ। ਇਹਨਾਂ ਮੁਲਾਕਾਤਾਂ ਦੌਰਾਨ ਮੀਡੀਆ ਦੀ ਪਹੁੰਚ ਸੀਮਤ ਹੈ ਕਿਉਂਕਿ ਇਹ ਚਿੰਤਾਵਾਂ ਉਭਰ ਰਹੀਆਂ ਹਨ ਕਿ ਸੁਡਾਨ ਵਿੱਚ ਨਸਲੀ ਹਿੰਸਾ ਨੂੰ U.A.E. ਹੁਲਾਰਾ ਦੇ ਰਿਹਾ ਹੈ।

ਇਸ ਮੌਕੇ ਕਾਰਨੀ ਨੇ ਨਿਵੇਸ਼ ਸਮਝੌਤੇ ਦਾ ਐਲਾਨ ਕੀਤਾ ਅਤੇ ਦੋਵਾਂ ਨੇ ਇੱਕ ਸੰਪੂਰਨ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਕੀਤੀ, ਜਿਸਦਾ ਉਦੇਸ਼ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਹੈ। ਪ੍ਰਧਾਨ ਮੰਤਰੀ ਨੇ ਅਬੂ ਧਾਬੀ ਦੀ ਇੱਕ ਸ਼ਾਹਾਨਾ ਮਸਜਿਦ ਦਾ ਦੌਰਾ ਕਰਨ ਤੋਂ ਪਹਿਲਾਂ ਵੀਰਵਾਰ ਸਵੇਰੇ ਉਦਯੋਗ ਮੰਤਰੀ ਸੁਲਤਾਨ ਅਲ-ਜਾਬੇਰ ਨਾਲ ਵੀ ਮੁਲਾਕਾਤ ਕੀਤੀ ਸੀ।

ਕਾਰਨੀ ਬੀਤੇ ਦਿਨ ਦੁਪਹਿਰ ਨੂੰ ਯੂਏਈ  ਦੇ ਸਰਕਾਰੀ ਨਿਵੇਸ਼ ਫੰਡਾਂ ਅਤੇ ਇਨਵੈਸਟਮੈਂਟ ਕੰਪਨੀਆਂ ਦੇ ਅਧਿਕਾਰੀਆਂ ਨਾਲ ਮਿਲੇ। ਇਸ ਤੋਂ ਬਾਅਦ ਉਹ ਯੂਏਈ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੁਆਰਾ ਹੋਸਟ ਕੀਤੇ ਗਏ ਖਾਣੇ ਵਿੱਚ ਸ਼ਾਮਲ ਹੋਏ। ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਸਿਰਫ਼ ਇੱਕ ਮਹੀਨਾ ਪਹਿਲਾਂ ਦੋਵੇਂ ਦੇਸ਼ਾਂ ਨੇ ਆਰਟੀਫ਼ੀਸ਼ਲ ਇੰਟੈਲੀਜੈਂਸ  ਅਤੇ ਡਾਟਾ ਸੈਂਟਰਾਂ ਵਿੱਚ ਸਹਿਯੋਗ ਵਧਾਉਣ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਸਨ।

ਉਧਰ ਕੈਨੇਡਾ ਵਿਚ ਪ੍ਰਧਾਨ ਮੰਤਰੀ ਕਾਰਨੀ ਦੇ ਯੂਏਈ ਫੇਰੀ ਨੂੰ ਲੈ ਕੇ ਪ੍ਰਤੀਕਰਮਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਐ। ਟੋਰੌਂਟੋ ਯੂਨੀਵਰਸਟੀ ਦੇ ਮੰਕ ਸਕੂਲ ਆਫ਼ ਗਲੋਬਲ ਅਫੇਅਰਜ਼ ਦੀ ਡਾਇਰੈਕਟਰ ਜੈਨੀਸ ਸਟੀਨ ਨੇ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਦੇਸ਼ ਲਈ ਲਾਹੰਵੰਦਾ ਦੱਸਿਆ ਐ। ਉਨ੍ਹਾਂ ਦਾ ਕਹਿਣਾ ਐ ਕਿ ਯੂਏਆਈ ਆਰਟੀਫ਼ੀਸ਼ਲ ਇੰਟੈਲੀਜੈਂਸ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਨਿਵੇਸ਼ ਅਤੇ ਨਵੀਨਤਾ, ਦੋਵਾਂ ਰਾਹੀਂ ਕੈਨੇਡਾ ਦੀ ਮਦਦ ਕਰ ਸਕਦਾ ਹੈ।

ਇਸ ਸਾਲ ਦੇ ਸ਼ੁਰੂ ਵਿੱਚ U.A.E. ਦੇ ਆਪਣੇ ਦੌਰੇ ਦੌਰਾਨ, ਉਹਨਾਂ ਨੇ U.A.E. ਵਿੱਚ AI ਦੀ ਵਿਆਪਕ ਵਰਤੋਂ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਕਾਰਨੀ ਨੂੰ ਸੱਦਾ ਦੇਣ ਲਈ ਕਾਫੀ ਉਤਸ਼ਾਹ ਵੇਖਿਆ ਸੀ। ਸਟੀਨ ਨੇ ਮੰਗਲਵਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, ਇਹ ਪ੍ਰਧਾਨ ਮੰਤਰੀ ਵੱਲੋਂ ਬਹੁਤ ਹੀ ਦੂਰਦਰਸ਼ੀ ਕਦਮ ਹੈ, ਅਤੇ ਉਹਨਾਂ ਦਾ ਜਲਦੀ ਜਾਣਾ ਸਹੀ ਫੈਸਲਾ ਹੈ।

ਪ੍ਰਧਾਨ ਮੰਤਰੀ ਆਪਣੀ ਫੇਰੀ ਦੌਰਾਨ ਸ਼ੇਖ ਜ਼ਾਇਦ ਗ੍ਰੈਂਡ ਮਸਜਿਦ ਵਿਖੇ ਵੀ ਗਏ। ਇਹ ਇੱਕ ਵੱਡੀ ਮਸਜਿਦ ਹੈ ਜਿਸ ਵਿੱਚ 82 ਗੁੰਬਦ ਹਨ ਅਤੇ ਦਾਅਵਾ ਹੈ ਕਿ ਇੱਥੇ ਦੁਨੀਆ ਦਾ ਸਭ ਤੋਂ ਵੱਡਾ ਹੱਥੀਂ ਤਿਆਰ ਕੀਤਾ ਕਾਲੀਨ ਰੱਖਿਆ ਗਿਆ ਹੈ। ਕਾਰਨੀ ਨੇ ਕਿਹਾ ਕਿ ਇਸ ਇਮਾਰਤ ਵਿੱਚ ਦੁਨੀਆ ਭਰ ਤੋਂ ਲਿਆਂਦੀ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਬਹੁਤ ਹੀ ਪ੍ਰੇਰਣਾਦਾਇਕ ਢੰਗ ਨਾਲ ਇਕੱਠੀਆਂ ਕੀਤੀਆਂ ਗਈਆਂ ਹਨ ਅਤੇ ਇਹ ਅਮੀਰਾਤੀ ਲੋਕਾਂ ਦੀ ਸੋਚ, ਕਲਾ, ਨਿਰਮਾਣ ਤੇ ਇਸਨੂੰ ਮਨੁੱਖਤਾ ਨਾਲ ਸਾਂਝਾ ਕਰਨ ਦੀ ਸਮਰੱਥਾ ਦਾ ਸਬੂਤ ਹੈ।

LEAVE A REPLY

Please enter your comment!
Please enter your name here