
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਲਗਾਤਾਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਜਲੰਧਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ 1 ਨਵੰਬਰ ਤੋਂ ਪੰਜਾਬ ਹਰ ਰੋਜ਼ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਸਰਕਾਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਸੁਧਾਰਨ ਦੀ ਥਾਂ ਵਿਰੋਧੀਆਂ ਦੀ ਆਵਾਜ ਬੰਦ ਕਰਵਾਉਣ ਨੂੰ ਪਹਿਲ ਦੇ ਰਹੀ ਐ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਐ। ਪਰ ਮੁੱਖ ਮੰਤਰੀ ਇਸ ਪਾਸੇ ਧਿਆਨ ਦੇਣ ਦੀ ਥਾਂ ਮੇਰੇ ਟਵੀਟ ਨੂੰ ਹਟਵਾਉਣ ਅਤੇ ਮੇਰਾ ਅਕਾਊਂਟ ਬੰਦ ਕਰਵਾਉਣ ਲਈ ਪੰਜਾਬ ਪੁਲਿਸ ਰਾਹੀਂ ਸ਼ਿਕਾਇਤਾਂ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਨਾਲੋਂ ਵਿਰੋਧੀ ਧਿਰ ਦੀ ਆਵਾਜ਼ ਦਬਾਉਣਾ ਜ਼ਿਆਦਾ ਜ਼ਰੂਰੀ ਲੱਗਦਾ ਐ, ਜਿਸ ਕਾਰਨ ਉਹ ਵਿਰੋਧੀਆਂ ਆਵਾਜ ਦਬਾਉਣ ਵਿਚ ਵਧੇਰੇ ਰੁਚੀ ਲੈ ਰਹੀ ਐ। ਵਿਧਾਨ ਸਭਾ ਦੇ ਕਸਟੋਡੀਅਨ ਹੋਣ ਦੇ ਨਾਤੇ ਸਪੀਕਰ ਨੂੰ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇੱਕ ਚੁਣੇ ਹੋਏ ਮੈਂਬਰ ਦੀ ਆਵਾਜ਼ ਦਬਾਉਣ ਦੀ ਇਹ ਸ਼ਰਮਨਾਕ ਕੋਸ਼ਿਸ਼ ਕਿਸ ਕਾਨੂੰਨ ਅਧੀਨ ਕੀਤੀ ਜਾ ਰਹੀ ਹੈ

