
ਫਰੀਦਕੋਟ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਦੋ ਜਣਿਆਂ ਨੂੰ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਮਾਮਲੇ ਵਿਚ ਨਾਮਜ਼ਦ ਕੀਤਾ ਐ। ਪੁਲਿਸ ਨੇ ਇਨ੍ਹਾਂ ਕੋਲੋਂ 1 ਟਰਾਮਾਂਡੋਲ ਕੈਪਸੂਲ, 2 ਗਰਾਮ ਹੈਰੋਇਨ ਤੇ ਇਕ ਅਫੀਮ ਦੀ ਲਿਬੜੀ ਡੱਬੀ ਬਰਾਮਦ ਕੀਤੀ ਐ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਦੋਵੇਂ ਫੌਜੀ ਜਵਾਨ ਹਨ ਅਤੇ ਨਸ਼ੇ ਕਰਨ ਦੇ ਆਦੀ ਹਨ। ਪੁਲਿਸ ਨੇ ਰੈਜੀਮੈਂਟ ਦੇ ਕੈਪਟਨ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਰੀਦਕੋਟ ਤਰਲੋਚਣ ਸਿੰਘ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਆਰਮੀਂ ਕੈਂਟ ਵਿਚ ਤੈਨਾਤ 62 ਮੀਡੀਅਮ ਰੈਜੀਮੈਂਟ ਦੇ ਅਧਿਕਾਰੀ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਰੈਜੀਮੈਂਟ ਵਿਚ ਤੈਨਾਤ ਇਕ ਫੌਜੀ ਜਵਾਨ ਅਤੇ ਇਕ ਅਗਨੀਵੀਰ ਪਾਸੋਂ ਕੁਝ ਨਸ਼ੀਲੇ ਪਦਾਰਥ ਮਿਲੇ ਹਨ। ਉਹਨਾਂ ਦੱਸਿਆ ਕਿ ਡੇਢ ਕੁ ਗ੍ਰਾਮ ਹੈਰੋਇਨ, 1 ਨਸ਼ੀਲਾ ਕੈਪਸੂਲ ਅਤੇ ਇਕ ਅਫੀਮ ਦੀ ਲਿਬੜੀ ਡੱਬੀ ਮਿਲੀ ਸੀ ਜਿਸ ਦੇ ਅਧਾਰ ਤੇ ਨਸ਼ਾ ਕਰਨ ਦੇ ਆਦਿ ਹੋਣ ਦੀ ਧਾਰਾ ਤਹਿਤ ਮੁਕਦਮਾਂ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

