
ਲੁਧਿਆਣਾ ਪੁਲਿਸ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿਚ ਇਕ ਹੱਥਕੜੀ ਲੱਗੇ ਕੈਦੀ ਨੂੰ ਸਕੂਟਰ ’ਤੇ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਐ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਨੇ। ਸਾਹਮਣੇ ਆਈਆਂ ਤਸਵੀਰਾਂ ਵਿਚ ਕੈਦੀ ਨੂੰ ਬਿਨਾਂ ਹੈਲਮਟ ਸਕੂਟਰ ਦੇ ਪਿੱਛੇ ਬਿਠਾਇਆ ਹੋਇਆ ਐ ਅਤੇ ਪੁਲਿਸ ਮੁਲਜ਼ਮ ਜਿਹੜੇ ਹੱਥਾਂ ਨਾਲ ਸਕਟੂਰ ਚਲਾ ਰਿਹਾ ਐ, ਉਨ੍ਹਾਂ ਨਾਲ ਹੀ ਹੱਥਕੜੀ ਵਾਲੀ ਸੰਗਲੀ ਫੜੀ ਹੋਈ ਐ। ਇਸ ਘਟਨਾ ਨੂੰ ਲੈ ਕੇ ਲੋਕ ਪੁਲਿਸ ਪ੍ਰਸ਼ਾਸਨ ਦਾ ਮਜਾਕ ਵੀ ਉਡਾ ਰਹੇ ਨੇ। ਵੀਡੀਓ ਸ਼ਹਿਰ ਦੇ ਮੰਦਰ ਚੌਂਕ ਇਲਾਕੇ ਦੀ ਦੱਸੀ ਜਾ ਰਹੀ ਐ।
ਇਹ ਵੀਡੀਓ ਦੁਰਗਾ ਮਾਤਾ ਮੰਦਰ ਚੌਕ ਲਾਈਟਾਂ ਤੋਂ ਅਦਾਲਤ ਵੱਲ ਜਾਣ ਵਾਲੀ ਸੜਕ ਦੀ ਦੱਸੀ ਜਾ ਰਹੀ ਐ ਅਤੇ ਇਹ ਘਟਨਾ ਕਿਸੇ ਪੁਰਾਣੀ ਬਾਲੀਵੁੱਡ ਫਿਲਮ ਦੇ ਦ੍ਰਿਸ਼ ਵਰਗੀ ਜਾਪ ਰਹੀ ਐ। ਜਿਵੇਂ ਹੀ ਵੀਡੀਓ ਵਾਇਰਲ ਹੋਇਆ, ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਯੂਜ਼ਰ ਨੇ ਲਿਖਿਆ, “ਇੰਝ ਲੱਗਦਾ ਹੈ ਕਿ ਕੈਦੀ ਬਹੁਤ ਹੀ ਚੰਗਾ ਹੈ, ਇਸੇ ਲਈ ਉਹ ਇੰਨਾ ਆਰਾਮ ਨਾਲ ਸਵਾਰੀ ਕਰ ਰਿਹਾ ਹੈ।” ਇੱਕ ਹੋਰ ਯੂਜ਼ਰ ਨੇ ਸਵਾਲ ਕੀਤਾ, “ਕੀ ਹੁਣ ਇਸ ਸਕੂਟਰ ‘ਤੇ ਜੁਰਮਾਨਾ ਲਗਾਇਆ ਜਾਵੇਗਾ ਕਿਉਂਕਿ ਇਸ ‘ਤੇ ਹਾਈ-ਸੁਰੱਖਿਆ ਨੰਬਰ ਪਲੇਟ ਨਹੀਂ ਹੈ?”
ਇਸ ਵੀਡੀਓ ਤੋਂ ਬਾਅਦ, ਨਾ ਸਿਰਫ਼ ਪੁਲਿਸ ਅਤੇ ਕੈਦੀ ਵੀ ਚਰਚਾ ਵਿੱਚ ਆ ਗਿਆ ਐ। ਲੋਕਾਂ ਕਹਿਣਾ ਐ ਕਿ ਸਕੂਟਰ ਇੱਕ ਪੁਰਾਣਾ ਮਾਡਲ ਹੈ ਅਤੇ ਇਸ ਵਿੱਚ ਹਾਈ-ਸੁਰੱਖਿਆ ਨੰਬਰ ਪਲੇਟ ਵੀ ਨਹੀਂ ਹੈ। ਫਿਲਹਾਲ ਇਹ ਵੀਡੀਓ ਲੋਕਾਂ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਐ ਅਤੇ ਲੋਕ ਹਾਂਸੇ ਠੱਠੇ ਵਿਚ ਹੀ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਰਹੇ ਨੇ।

