
ਕਾਂਗਰਸੀ ਵਿਧਾਇਕ ਰਾਣਾ ਗੁਹਜੀਤ ਸਿੰਘ ਨੇ ਸੀਵਰੇਜ ਸਮੱਸਿਆ ਨਾਲ ਜੂਝ ਰਹੇ ਕਪੂਰਥਲਾ ਸ਼ਹਿਰ ਲਈ ਨਿਕੇਵਲੀ ਪਹਿਲ ਕੀਤੀ ਐ। ਵਿਧਾਇਕ ਨੇ ਸ਼ਹਿਰ ਦੇ ਸੀਵਰੇਜ ਦੀ ਸਫਾਈ ਲਈ ਲੱਖਾਂ ਰੁਪਏ ਕੀਮਤ ਦੀ ਜੈਟਿੰਗ ਮਸ਼ੀਨ ਸ਼ਹਿਰ ਵਾਸੀਆਂ ਨੂੰ ਸੌਂਪੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਮੈਂ ਕਪੂਰਥਲਾ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹਾਂ, ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਮੇਰਾ ਫਰਜ਼ ਹੈ। ਅਸੀਂ ਪਹਿਲਾਂ ਕੂੜਾ ਇਕੱਠਾ ਕਰਨ ‘ਤੇ ਕੰਮ ਕੀਤਾ, ਅਤੇ ਹੁਣ ਅਸੀਂ ਜੈਟਿੰਗ ਮਸ਼ੀਨਾਂ ਪ੍ਰਦਾਨ ਕਰਕੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਾਂਗੇ।”
ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਸਫਾਈ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਬਾਰੇ ਕਈ ਵਾਰ ਜਾਣੂ ਕਰਵਾਇਆ ਗਿਆ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਦੱਸ ਦਈਏ ਕਿ ਰਾਣਾ ਗੁਰਜੀਤ ਨੇ ਹਾਲ ਹੀ ਵਿਚ ਨਗਰ ਕੌਂਸਲਰਾਂ ਦੀ ਮਦਦ ਨਾਲ ਸ਼ਹਿਰ ਦਾ ਕੂੜਾ ਕਰਕਟ ਡੰਪਿੰਗ ਗਰਾਉਂਡ ਤਕ ਪਹੁੰਚਾਉਣ ਦਾ ਐਲਾਨ ਕੀਤਾ ਸੀ। ਜਿਸ ਦੇ ਤਹਿਤ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਦੇ ਯਤਨ ਕੀਤੇ ਜਾ ਰਹੇ ਨੇ। ਹੁਣ ਵਿਧਾਇਕ ਨੇ ਜੈਟਿੰਗ ਮਸ਼ੀਨ ਮਸ਼ੀਨ ਸੌਂਪ ਤੇ ਸੀਵਰੇਜ ਸਮੱਸਿਆ ਹੱਲ ਕਰਨ ਦਾ ਬੀੜਾ ਚੁੱਕਿਆ ਐ।
ਦੱਸਣਯੋਗ ਐ ਕਿ ਨਗਰ ਨਿਗਮ ਦੇ ਕੁੱਲ 50 ਵਾਰਡ ਹਨ, ਜਿਨ੍ਹਾਂ ਵਿੱਚੋਂ 48 ਵਿੱਚ ਕਾਂਗਰਸੀ ਕੌਂਸਲਰ ਜਿੱਤੇ ਹਨ। ਵਿਧਾਇਕ ਨੇ ਕਿਹਾ ਕਿ ਰਾਜਨੀਤਿਕ ਕਾਰਨਾਂ ਕਰਕੇ, ਨਗਰ ਨਿਗਮ ਦੇ ਏਜੰਡੇ ਨੂੰ ਸੂਬਾ ਸਰਕਾਰ ਤੋਂ ਕੋਈ ਬਜਟ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਸਫਾਈ ਪ੍ਰਣਾਲੀ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ। 2022 ਵਿੱਚ ਵਿਕਾਸ ਲਈ ਨਗਰ ਨਿਗਮ ਨੂੰ 10 ਕਰੋੜ ਜਾਰੀ ਕੀਤੇ ਗਏ ਸਨ, ਪਰ ਸਰਕਾਰ ਬਦਲਣ ਤੋਂ ਬਾਅਦ ਇਹ ਰਕਮ ਵਾਪਸ ਲੈ ਲਈ ਗਈ ਸੀ। ਮੌਜੂਦਾ ਮੇਅਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ, ਜਦੋਂ ਕਿ ਸੂਬੇ ‘ਤੇ ਇੱਕ ਵੱਖਰੀ ਪਾਰਟੀ ਦਾ ਸ਼ਾਸਨ ਹੈ, ਜੋ ਵਿਕਾਸ ਕਾਰਜਾਂ ਵਿੱਚ ਰੁਕਾਵਟ ਪਾ ਰਹੀ ਹੈ।
ਰਾਣਾ ਗੁਰਜੀਤ ਸਿੰਘ ਨੇ ਕਿਹਾ, “ਮੈਂ ਕਪੂਰਥਲਾ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹਾਂ, ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਮੇਰਾ ਫਰਜ਼ ਹੈ। ਅਸੀਂ ਪਹਿਲਾਂ ਕੂੜਾ ਇਕੱਠਾ ਕਰਨ ‘ਤੇ ਕੰਮ ਕੀਤਾ, ਅਤੇ ਹੁਣ ਅਸੀਂ ਜੈਟਿੰਗ ਮਸ਼ੀਨਾਂ ਪ੍ਰਦਾਨ ਕਰਕੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਾਂਗੇ।” ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਸਫਾਈ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਬਾਰੇ ਕਈ ਵਾਰ ਜਾਣੂ ਕਰਵਾਇਆ ਗਿਆ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿਧਾਇਕ ਨੇ ਵਾਅਦਾ ਕੀਤਾ ਕਿ ਉਹ ਹਲਕੇ ਦੇ ਵਿਧਾਇਕ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਰਹਿਣਗੇ ਅਤੇ ਨਗਰ ਨਿਗਮ ਦੇ ਕੰਮਾਂ ਨੂੰ ਪੂਰਾ ਕਰਕੇ ਸ਼ਹਿਰ ਦੇ ਵਿਕਾਸ ਨੂੰ ਤੇਜ਼ ਕਰਨਗੇ। ਸ਼ਹਿਰ ਵਾਸੀਆਂ ਨੇ ਸ਼ਹਿਰ ਦੀ ਪੁਰਾਣੀ ਸ਼ਾਨ ਮੁੜ ਬਹਾਲ ਹੋਣ ਦੀ ਉਮੀਦ ਜਿਤਾਈ ਐ।

