ਮੋਗਾ ਦੇ ਸਰਕਾਰੀ ਹਸਪਤਾਲ ਅਚਾਨਕ ਬਿਜਲੀ ਗੁੱਲ; ਮੋਬਾਈਲ ਦੀ ਲਾਈਟ ਦੀ ਵਰਤੋਂ ਕਰ ਕੇ ਲਾਏ ਟਾਂਕੇ

0
11

ਮੋਗਾ ਦੇ ਸਰਕਾਰੀ ਹਸਪਤਾਲ ਅੰਦਰ ਬਿਜਲੀ ਸਪਲਾਈ ਦੀ ਮਾੜੀ ਹਾਲਤ ਕਾਰਨ ਮਰੀਜ਼ਾਂ ਦੇ ਡਾਕਟਰਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਐ। ਹਾਲਤ ਐਨੀ ਖਰਾਬ ਐ ਕਿ ਡਾਕਟਰਾਂ ਨੂੰ ਇਲਾਜ ਲਈ ਆਏ ਮਰੀਜ਼ਾਂ ਦਾ ਇਲਾਜ ਮੋਬਾਈਲ ਦੀ ਰੋਸ਼ਨੀ ਵਿਚ ਕਰਨਾ ਪੈ ਰਿਹਾ ਐ। ਜਾਣਕਾਰੀ ਅਨੁਸਾਰ ਬੀਤੇ ਸੜਕ ਹਾਦਸੇ ਦੇ ਪੀੜਤ ਨੂੰ ਹਸਪਤਾਲ ਲਿਆਂਦਾ ਗਿਆ ਸੀ ਪਰ ਬਿਜਲੀ ਗੁੱਲ ਹੋਣ ਦੇ ਚਲਦਿਆਂ ਡਾਕਟਰਾਂ ਨੇ ਉਸ ਦੇ ਮੋਬਾਈਲ ਲਾਈਟ ਦੀ ਵਰਤੋਂ ਕਰ ਕੇ ਟਾਂਕੇ ਲਗਾਏ ਗਏ।

ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਦੁਪਹਿਰ ਵੇਲੇ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਇੱਕ ਮਰੀਜ਼ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਮਾਈਨਰ ਆਪ੍ਰੇਸ਼ਨ ਥੀਏਟਰ ਵਿੱਚ ਲਿਆਂਦਾ ਗਿਆ। ਉਸ ਸਮੇਂ ਹਸਪਤਾਲ ਵਿੱਚ ਬਿਜਲੀ ਨਹੀਂ ਸੀ, ਜਿਸ ਕਾਰਨ ਸਟਾਫ ਨੂੰ ਸਿਰ ਵਿੱਚ ਗੰਭੀਰ ਸੱਟ ਵਾਲੇ ਜ਼ਖਮੀ ਵਿਅਕਤੀ ਦੇ ਸਿਰ ਵਿੱਚ ਟਾਂਕੇ ਲਾਉਣ ਲਈ ਮੋਬਾਈਲ ਫੋਨ ਦੀ ਫਲੈਸ਼ਲਾਈਟ ਦੀ ਵਰਤੋਂ ਕਰਨੀ ਪਈ। ਹਾਲਾਂਕਿ ਸਿਵਲ ਹਸਪਤਾਲ ਕੋਲ ਸਿੱਧੀ ਹੌਟਲਾਈਨ ਹੈ, ਪਰ ਬਿਜਲੀ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੋਗਾ ਵਾਸੀ ਸੁਖਪਾਲ ਸਿੰਘ ਦੇ ਦੱਸਣ ਮੁਤਾਬਕ ਕਿ ਬੁੱਧਵਾਰ ਨੂੰ ਉਸਦੇ ਭਰਾ ਨਵਤੇਜ ਸਿੰਘ ਇੱਕ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਸਿਰ ਵਿੱਚ ਗੰਭੀਰ ਸੱਟਾਂ ਲੱਗਣ ਦੇ ਚਲਦਿਆਂ ਉਸਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਦੇ ਐਮਰਜੈਂਸੀ ਵਿਭਾਗ ਵਿੱਚ ਲਿਜਾਇਆ ਗਿਆ। ਜਦੋਂ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ, ਤਾਂ ਬਿਜਲੀ ਨਹੀਂ ਸੀ, ਇਸ ਲਈ ਡਾਕਟਰ ਨੇ ਤੁਰੰਤ ਮੋਬਾਈਲ ਫੋਨ ਦੀ ਫਲੈਸ਼ਲਾਈਟ ਦੀ ਵਰਤੋਂ ਕਰਕੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਬੁੱਧਵਾਰ ਸਵੇਰ ਤੋਂ ਹੀ ਬਿਜਲੀ ਦੀ ਸਮੱਸਿਆ ਆ ਰਹੀ ਸੀ। ਬਿਜਲੀ ਥੋੜ੍ਹੇ ਸਮੇਂ ਲਈ ਆਉਂਦੀ ਸੀ ਅਤੇ ਫਿਰ ਬੰਦ ਹੋ ਜਾਂਦੀ ਸੀ।

ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਕਈ ਵਾਰ ਚਲੀ ਗਈ ਸੀ, ਪਰ ਉਨ੍ਹਾਂ ਤੁਰੰਤ ਬਿਜਲੀ ਬੋਰਡ ਦੇ ਜੂਨੀਅਰ ਇੰਜੀਨੀਅਰ ਬੂਟਾ ਸਿੰਘ ਨਾਲ ਗੱਲ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਾਟਲਾਈਨ ਕਾਲ ਦੇ ਬਾਵਜੂਦ ਬਿਜਲੀ ਕਿਉਂ ਬੰਦ ਹੈ। ਬੂਟਾ ਸਿੰਘ ਨੇ ਦੱਸਿਆ ਕਿ ਬਿਜਲੀ ਲਾਈਨ ਨੂੰ ਬਦਲਿਆ ਜਾ ਰਿਹਾ ਸੀ, ਜਿਸ ਕਾਰਨ ਬਿਜਲੀ ਬੰਦ ਹੋਈ। ਉਨ੍ਹਾਂ ਅੱਗੇ ਕਿਹਾ ਕਿ ਬਿਜਲੀ 10 ਮਿੰਟਾਂ ਵਿੱਚ ਬਹਾਲ ਹੋ ਜਾਵੇਗੀ। ਹਾਲਾਂਕਿ, ਮਰੀਜ਼ਾਂ ਦੀ ਸਹੂਲਤ ਲਈ, ਉਨ੍ਹਾਂ ਨੇ ਬਿਜਲੀ ਬਹਾਲ ਹੋਣ ਤੋਂ ਪਹਿਲਾਂ ਜਨਰੇਟਰ ਚਾਲੂ ਕਰ ਦਿੱਤਾ ਸੀ।

LEAVE A REPLY

Please enter your comment!
Please enter your name here