
ਝਾਰਖੰਡ ਵਿਖੇ ਟਰੈਨਿੰਗ ਦੌਰਾਨ ਜਾਨ ਗੁਆਉਣ ਵਾਲੇ ਅਗਨੀਵੀਰ ਜਸ਼ਨਪ੍ਰੀਤ ਸਿੰਘ ਦਾ ਅੰਤਮ ਸੰਸਕਾਰ ਉਸ ਦੇ ਜੱਦੀ ਪਿੰਡ ਲੋਗਗੜ੍ਹ ਵਿਖੇ ਕਰ ਦਿੱਤਾ ਗਿਆ ਐ। 21 ਸਾਲਾ ਜਸ਼ਨਪ੍ਰੀਤ ਸਿੰਘ ਅਗਨੀਵੀਰ ਵਜੋਂ ਭਰਤੀ ਹੋਣ ਬਾਅਦ ਝਾਰਖੰਡ ਵਿਖੇ ਟਰੈਨਿੰਗ ਕਰਨ ਗਿਆ ਹੋਇਆ ਸੀ। ਉਥੇ ਟਰੈਨਿੰਗ ਦੌਰਾਨ ਉਸ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਜਸ਼ਨਪ੍ਰੀਤ ਸਿੰਘ ਦੀ ਲਾਸ਼ ਅੱਜ ਜੱਦੀ ਪਿੰਡ ਵਿਖੇ ਲਿਆਂਦੀ ਗਈ, ਜਿੱਥੇ ਉਸ ਦਾ ਨਮ ਅੱਖਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ।
ਦੱਸ ਦਈਏ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਭਾਰਤੀ ਸੈਨਾ ਵਿੱਚ ਅਗਨੀਵੀਰ ਜਵਾਨ ਜਸ਼ਨਪ੍ਰੀਤ ਸਿੰਘ ਭਰਤੀ ਹੋਇਆ ਸੀ। ਜਸ਼ਨਪ੍ਰੀਤ ਦੀ ਟਰੇਨਿੰਗ ਅਗਲੇ ਮਹੀਨੇ 12 ਦਸੰਬਰ ਨੂੰ ਖਤਮ ਹੋਣੀ ਸੀ ਪਰ ਬੀਤੇ ਕੱਲ 18 ਨਵੰਬਰ ਨੂੰ ਸਵੇਰੇ ਟ੍ਰੇਨਿੰਗ ਕਰਦੇ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ। ਜਸ਼ਨਪ੍ਰੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਘਰ ਵਿੱਚ ਉਸਦੀ ਮਾਂ ਅਤੇ ਇੱਕ ਛੋਟਾ ਭਰਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਅੰਦਰ ਸੋਗ ਦੀ ਲਹਿਰ ਐ।

