ਫਤਹਿਗੜ੍ਹ ਸਾਹਿਬ ਨੇੜੇ ਪਰਾਲੀ ਦੇ ਡੰਪ ਨੂੰ ਅੱਗ; ਲੱਖਾਂ ਦਾ ਨੁਕਸਾਨ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

0
13

 

ਫਤਹਿਗੜ੍ਹ ਸਾਹਿਬ ਨੇੜਲੇ ਪਿੰਡ ਭਟੇੜੀ ਵਿਖੇ ਬੀਤੀ ਦੇਰ ਰਾਤ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਖੇਤਾਂ ਵਿਚ ਬਣੇ ਪਰਾਲੀ ਦੇ ਡੰਪ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਮੌਕੇ ਤੇ ਮੌਜੂਦ ਕਿਸਾਨਾਂ ਨੇ ਫਾਇਰ ਬ੍ਰਿਗੇਡ ਤੇ ਢਿੱਲੀ ਕਾਰਵਾਈ ਦੇ ਇਲਜਾਮ ਵੀ ਲਾਏ। ਕਿਸਾਨਾਂ ਦਾ ਇਲਜਾਮ ਸੀ ਕਿ ਜੇਕਰ ਸਹੀ ਢੰਗ ਨਾਲ ਅੱਗ ਤੇ ਕਾਬੂ ਪਾਇਆ ਜਾਂਦਾ ਤਾਂ ਨੁਕਸਾਨ ਘਟਾਇਆ ਜਾ ਸਕਦਾ ਸੀ। ਕਿਸਾਨਾਂ ਨੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।

ਕਿਸਾਨਾਂ ਦਾ ਇਲਜਾਮ ਸੀ ਕਿ ਪਹਿਲਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਡੇਢ ਘੰਟੇ ਦੀ ਦੇਰੀ ਨਾਲ ਪਹੁੰਚੀਆਂ ਸੀ। ਪਹਿਲੀ ਗੱਡੀ ਦਾ ਕੁੱਝ ਦੇਰ ਬਾਅਦ ਹੀ ਪਾਣੀ ਖਤਮ ਹੋ ਗਿਆ ਜਦਕਿ ਦੂਜੀ ਗੱਡੀ ਵਿਚ ਪਾਣੀ ਦਾ ਪਰੈਸ਼ਰ ਹੀ ਬਹੁਤ ਘੱਟ ਸੀ, ਜਿਸ ਕਾਰਨ ਉਨ੍ਹਾਂ ਦੀ ਲੱਖਾਂ ਰੁਪਏ ਦੀ ਪਰਾਲੀ ਸੜ ਕੇ ਸੁਆਹ ਹੋ ਗਈ ਐ। ਕਿਸਾਨਾਂ ਦਾ ਕਹਿਣਾ ਐ ਕਿ ਉਨ੍ਹਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਪਰਾਲੀ ਦਾ ਡੰਪ ਲਾਇਆ ਸੀ ਅਤੇ ਇੱਥੇ 400 ਤੋਂ ਵਧੇਰੇ ਕਿੱਲਿਆਂ ਦੀ ਪਰਾਲੀ ਇਕੱਠਾ ਕੀਤੀ ਹੋਈ ਸੀ, ਜਿਸ ਦੀ ਕੀਮਤ 25 ਲੱਖ ਤੋਂ ਵਧੇਰੇ ਬਣਦੀ ਐ।

ਕਿਸਾਨਾਂ ਨੇ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਮੇਂ ਸਿਰ ਆ ਕੇ ਪੂਰੀ ਸਮਰੱਥਾਂ ਨਾਲ ਅੱਗ ਤੇ ਕਾਬੂ ਪਾਇਆ ਹੁੰਦਾ ਤਾਂ ਨੁਕਸਾਨ ਬਹੁਤ ਘੱਟ ਸਕਦਾ ਸੀ। ਕਿਸਾਨਾਂ ਨੇ ਸਰਕਾਰ ਤੋਂ ਹੋਣ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ। ਕਿਸਾਨਾਂ ਨੇ ਗਿਲਾ ਜਾਹਰ ਕੀਤਾ ਕਿ ਪਰਾਲੀ ਖੇਤਾਂ ਵਿਚ ਸਾੜਣ ਤੇ ਪ੍ਰਸ਼ਾਸਨ ਤੁਰੰਤ ਪਹੁੰਚ ਜਾਂਦਾ ਐ ਪਰ ਉਨ੍ਹਾਂ ਦੀ ਲੱਖਾਂ ਰੁਪਏ ਖਰਚ ਕਰ ਕੇ ਇਕੱਠਾ ਕੀਤੀ ਪਰਾਲੀ ਅੱਗ ਦੀ ਭੇਂਟ ਚੜ ਗਈ ਐ, ਜਿਸ ਦਾ ਸਰਕਾਰ ਨੂੰ ਮੁਆਵਜਾ ਦੇਣਾ ਚਾਹੀਦਾ ਐ।

LEAVE A REPLY

Please enter your comment!
Please enter your name here