ਗੁਰਦਾਸਪੁਰ ਚ ਸੜਕ ਹਾਦਸੇ ਦੌਰਾਨ ਪਿਓ-ਧੀ ਦੀ ਮੌਤ; ਦਰਬਾਰ ਸਾਹਿਬ ਮੱਥਾ ਟੇਕ ਕੇ ਪਰਤ ਰਿਹਾ ਸੀ ਪਰਿਵਾਰ; ਪੁਰਾਣਾਸ਼ਾਲਾ ਨੇੜੇ ਪਾਣੀ ’ਚ ਡਿੱਗੀ ਸੀ ਬੇਕਾਬੂ ਹੋਈ ਕਾਰ

0
11

ਗੁਰਦਾਸਪੁਰ ਦੇ ਪੁਰਾਣਾਸ਼ਾਲਾ ਰੋਡ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪਿਉ-ਧੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰਭਜੋਤ ਸਿੰਘ ਤੇ ਉਸ ਦੀ ਧੀ ਰਹਿਮਤ ਕੌਰ ਵਾਸੀ ਪਿੰਡ ਬਧੂਪੁਰ ਮੁਕੇਰੀਆ ਵਜੋਂ ਹੋਈ ਐ। ਇਹ ਪਰਿਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ ਕਿ ਰਸਤੇ ਵਿਚ ਉਨ੍ਹਾਂ ਕਾਰ ਇਕ ਟਿੱਪਰ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਪਾਣੀ ਵਿਚ ਜਾ ਡਿੱਗੀ ਸੀ। ਕਾਰ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਹਾਦਸੇ ਵਿਚ ਪਿਓ-ਧੀ ਦੀ ਮੌਤ ਹੋ ਗਈ ਜਦਕਿ ਪੁੱਤਰ ਤੇ ਮਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ।

LEAVE A REPLY

Please enter your comment!
Please enter your name here