ਮਾਨਸਾ ਪੁਲਿਸ ਦਾ ਸਟੰਟਬਾਜ਼ੀ ਖਿਲਾਫ਼ ਐਕਸ਼ਨ; ਰਾਜ ਪੰਜਾਬੀ ਨਾਮ ਦੇ ਸਖਸ਼ ਨੂੰ ਕੀਤਾ ਗ੍ਰਿਫ਼ਤਾਰ; ਗੱਡੀ ’ਤੇ ਸ਼ਰਾਬ ਦੀ ਬੋਤਲ ਰੱਖ ਕੇ ਬਣਾਈ ਸੀ ਰੀਲ

0
32

ਮਾਨਸਾ ਪੁਲਿਸ ਨੇ ਰਾਜੂ ਪੰਜਾਬੀ ਨਾਮ ਦੇ ਇਕ ਸਖਸ਼ ਖਿਲਾਫ ਮਾਮਲਾ ਦਰਜ ਕੀਤਾ ਐ। ਪੁਲਿਸ ਨੇ ਇਹ ਕਾਰਵਾਈ ਚੱਲਦੀ ਗੱਡੀ ਦੀ ਛੱਤ ’ਤੇ ਬਹਿ ਕੇ ਸ਼ਰਾਬ ਪੀਣ ਤੇ ਸਿਗਰਟਨੋਸ਼ੀ ਕਰਨ ਨੂੰ ਲੈ ਕੇ ਕੀਤੀ ਐ। ਮੁਲਜਮ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਹ ਗੱਡੀ ਦੀ ਛੱਤ ਤੇ ਸ਼ਰਾਬ ਦੀ ਬੋਤਲ ਲੈ ਕੇ ਬੈਠਾ ਦਿਖਾਈ ਦਿੰਦਾ। ਇਸ ਦੀ ਇਤਲਾਹ ਮਿਲਣ ਬਾਅਦ ਮਾਨਸਾ ਸਿਟੀ-2 ਦੀ ਪੁਲਿਸ ਨੇ ਮੁਲਜਮ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਮਾਨਸਾ ਸ਼ਹਿਰ ਵਿੱਚ ਇੱਕ ਵਿਅਕਤੀ ਆਪਣੀ ਗੱਡੀ ‘ਤੇ ਸ਼ਰਾਬ ਦੀ ਬੋਤਲ ਰੱਖ ਕੇ ਰੀਲ ਬਣਾ ਰਿਹਾ ਸੀ, ਜਿਸ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਿਸ ਕਾਰਨ ਰਾਜੂ ਪੰਜਾਬੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਣਯੋਗ ਐ ਕਿ ਰਾਜੂ ਪੰਜਾਬੀ ਨੇ ਆਪਣੀ ਗੱਡੀ ‘ਤੇ ਵੱਡੇ-ਵੱਡੇ ਮੀਡੀਆ ਸਟਿੱਕਰ ਲਗਾਏ ਹਨ ਅਤੇ ਉਹ ਆਪਣੇ ਆਪ ਨੂੰ ਫਿਲਮ ਅਦਾਕਾਰ ਦੱਸ ਰਿਹਾ ਹੈ।

LEAVE A REPLY

Please enter your comment!
Please enter your name here