
ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਨਾਲ ਸਬੰਧਤ ਅਗਾਹਵਧੂ ਕਿਸਾਨ ਜਗਦੀਪ ਸਿੰਘ ਨੇ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕਰ ਕੇ ਮਿਸਾਲ ਕਾਇਮ ਕੀਤੀ ਐ। ਜਗਦੀਪ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਕਿਸਾਨ ਉਸ ਦੀ ਦੱਸੀ ਤਕਨੀਕ ਮੁਤਾਬਕ ਖੇਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਾਉਣ ਦ ਲੋੜ ਨਹੀਂ ਪਵੇਗੀ। ਕਿਸਾਨ ਜਗਦੀਪ ਸਿੰਘ ਦੇ ਦੱਸਣ ਮੁਤਾਬਕ ਉਸ ਨੇ ਪਿਛਲੇ 19 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ। ਇਸ ਵਾਰ ਵੀ ਉਸ ਨੇ 39 ਏਕੜ ਵਿਚ ਕਣਕ ਦੀ ਬਿਨਾਂ ਪਰਾਲੀ ਸਾੜੇ ਬਿਜਾਈ ਕੀਤੀ ਐ। ਜਗਦੀਪ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਖੇਤੀ ਵਿਚ ਹੀ ਕੂਤਰ ਕੇ ਸੁਪਰ ਸੀਡਰ ਨਾਲ ਕਣਕ ਬੀਜਣ ਦੀ ਸਲਾਹ ਦਿੱਤੀ ਐ।
ਦੱਸਣਯੋਗ ਐ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਲਗਾਤਾਰ ਸਖ਼ਤਾਈ ਦੇ ਬਾਵਜੂਦ ਵੀ ਪੰਜਾਬ ਭਰ ਅੰਦਰ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਾਰ ਪੂਰੇ ਪੰਜਾਬ ‘ਚੋਂ ਸੰਗਰੂਰ ਜ਼ਿਲ੍ਹਾ ਪਰਾਲੀ ਸਾੜਣ ਦੇ ਮਾਮਲਿਆਂ ਵਿਚ ਮੋਹਰੀ ਰਿਹਾ ਐ। ਪਰ ਇਸੇ ਸੰਗਰੂਰ ਤੋਂ ਇੱਕ ਅਗਾਂਹਵਧੂ ਅਤੇ ਜ਼ਿੰਮੇਵਾਰ ਕਿਸਾਨ ਨੇ ਸਭ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਕਨੋਈ ਪਿੰਡ ਦਾ ਰਹਿਣ ਵਾਲਾ 38 ਏਕੜ ਕਿਰਸੀ ਕਰਦਾ ਜਗਦੀਪ ਸਿੰਘ ਪਿਛਲੇ 19 ਸਾਲਾਂ ਤੋਂ ਬਿਨਾਂ ਪਰਾਲੀ ਨੂੰ ਅੱਗ ਲਗਾਏ ਖੇਤੀ ਕਰ ਰਿਹਾ ਹੈ।
ਜਗਦੀਪ ਸਿੰਘ ਦਾ ਕਹਿਣਾ ਹੈ ਕਿ ਅਗਰ ਕਿਸਾਨ ਸਹੀ ਤਰੀਕੇ ਅਤੇ ਸਮੇਂ ਦੀ ਸਮਝ ਨਾਲ ਕੰਮ ਕਰਨ ਤਾਂ ਕਿਸੇ ਨੂੰ ਵੀ ਪਰਾਲੀ ਨੂੰ ਅੱਗ ਲਗਾਉਣ ਦੀ ਲੋੜ ਨਹੀਂ ਪਏਗੀ। ਉਹ ਦਾਅਵਾ ਕਰਦਾ ਹੈ ਕਿ ਬਿਨਾਂ ਪਰਾਲੀ ਸਾੜੇ ਵੀ ਬਹੁਤ ਵਧੀਆ ਤਰੀਕੇ ਨਾਲ ਸਿੱਧੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਲਈ ਉਹ ਪਹਿਲਾਂ ਆਪਣੇ ਖੇਤ ਵਿੱਚ ਖੜ੍ਹੀ ਪਰਾਲੀ ਨੂੰ ਕਟਰ ਮਸ਼ੀਨ ਨਾਲ ਬਾਰੀਕ ਕਰਕੇ ਮਿੱਟੀ ਵਿੱਚ ਹੀ ਮਿਲਾ ਦਿੰਦਾ ਹੈ। ਇਸ ਤੋਂ ਬਾਅਦ ਉਹ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਸਿੱਧੀ ਬਿਜਾਈ ਕਰਦਾ ਹੈ, ਜਿਸ ਨਾਲ ਮਿੱਟੀ ਦੀ ਉਰਵਰਤਾ ਵੀ ਵਧਦੀ ਹੈ ਅਤੇ ਖਰਚਾ ਵੀ ਘੱਟ ਆਉਂਦਾ ਹੈ।
ਜਗਦੀਪ ਸਿੰਘ ਨੇ ਦੱਸਿਆ ਕਿ ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨਾ ਸਭ ਤੋਂ ਜ਼ਰੂਰੀ ਹੈ। ਜੇ ਕਿਸਾਨ ਅਗਾਂਹਵਧੂ ਕਣਕ ਦੀ ਬਿਜਾਈ ਕਰਦੇ ਹਨ ਤਾਂ ਫ਼ਸਲ ਵਿੱਚ ਸੂੰਡੀ ਦਾ ਹਮਲਾ ਹੋਣ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਪਰ ਜੇ ਬਿਜਾਈ ਸਮੇਂ ‘ਤੇ ਕੀਤੀ ਜਾਵੇ ਤਾਂ ਨਾ ਸਿਰਫ਼ ਫ਼ਸਲ ਵਧੀਆ ਹੁੰਦੀ ਹੈ, ਸਗੋਂ ਕੀਟਨਾਸ਼ਕਾਂ ਦੇ ਵਾਧੂ ਖਰਚ ਤੋਂ ਵੀ ਬਚਤ ਹੁੰਦੀ ਹੈ। ਜਗਦੀਪ ਸਿੰਘ ਦੀ ਇਹ ਤਕਨੀਕ ਅਤੇ ਲੱਗਨ ਹੋਰ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੀ ਹੈ ਅਤੇ ਇਹ ਸਾਬਤ ਕਰ ਰਹੀ ਹੈ ਕਿ ਪਰਾਲੀ ਸਾੜੇ ਬਿਨਾਂ ਵੀ ਕਰਤਾਰਪੁਰ ਦੀ ਧਰਤੀ ਨੂੰ ਹਰਾ-ਭਰਾ ਰੱਖਿਆ ਜਾ ਸਕਦਾ ਹੈ।

