ਮਜੀਠਾ ’ਚ 7 ਸਾਲਾ ਬੱਚੇ ਦਾ ਭੇਦਭਰੀ ਹਾਲਤ ’ਚ ਕਤਲ; ਸ਼ੱਕੀ ਹਾਲਤਾਂ ’ਚ ਬਹੁਤ ਹੀ ਮਾੜੀ ਹਾਲਤ ’ਚ ਮਿਲੀ ਲਾਸ਼

0
12

ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਵਿਖੇ 7 ਸਾਲਾ ਬੱਚੇ ਦੀ ਬੇਰਹਿਮੀ ਨਾਲ ਕਤਲ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਏਕਮਪ੍ਰੀਤ ਵਜੋਂ ਹੋਈ ਐ। ਬੱਚੇ ਦੀ ਲਾਸ਼ ਪਿੰਡ ਵਿਚੋਂ ਇਕ ਮਕਾਨ ਦੇ ਪਿਛਲੇ ਪਾਸਿਓਂ ਬਰਾਮਦ ਹੋਈ ਐ। ਲਾਸ਼ ਦੇ ਕੋਲ ਖੂਨ ਨਾਲ ਲੱਥਪੱਥ ਇੱਟਾਂ-ਰੋੜੇ ਪਏ ਮਿਲੇ ਨੇ, ਜਿਸ ਤੋਂ ਬੱਚੇ ਦਾ ਕਤਲ ਹੋਣ ਦੀ ਸ਼ੱਕ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਤਕਰੀਬਨ ਸਵਾ ਇੱਕ ਵਜੇ ਉਨ੍ਹਾਂ ਨੂੰ ਫ਼ੋਨ ਰਾਹੀਂ ਜਾਣਕਾਰੀ ਮਿਲੀ ਕਿ ਇੱਕ ਬੱਚਾ ਡਿੱਗਿਆ ਪਿਆ ਹੈ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਸੱਤ ਸਾਲ ਦਾ ਏਕਮਪ੍ਰੀਤ ਸਿੰਘ ਗੰਭੀਰ ਹਾਲਤ ਵਿੱਚ ਪਿਆ ਸੀ ਅਤੇ ਉਸਦੇ ਨੇੜੇ ਇੱਟਾਂ-ਰੋੜੇ ਵੀ ਪਏ ਹੋਏ ਸਨ। ਸਰਪੰਚ ਨੇ ਕਿਹਾ ਕਿ ਮੌਕੇ ਦੀ ਸਥਿਤੀ ਦੇਖ ਕੇ ਪਹਿਲਾ ਸ਼ੱਕ ਹੀ ਇਹ ਹੋਇਆ ਕਿ ਬੱਚੇ ਨੂੰ ਕਿਸੇ ਨੇ ਜ਼ਖ਼ਮੀ ਕੀਤਾ ਹੋਵੇਗਾ।

ਪਰਿਵਾਰਿਕ ਮੈਂਬਰਾਂ ਨੇ ਰੋ ਰੋ ਕੇ ਦੱਸਿਆ ਕਿ ਬੱਚਾ ਘਰ ਤੋਂ ਕੁਝ ਦੂਰ ਇੱਕ ਕੋਠੇ ਦੇ ਪਿੱਛੇ ਮ੍ਰਿਤ ਹਾਲਤ ਵਿੱਚ ਮਿਲਿਆ। ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਬੱਚੇ ਨੂੰ ਮਾਰਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਪਰਿਵਾਰ ਦੇ ਮੁਤਾਬਕ ਮ੍ਰਿਤਕ ਦੀ ਇੱਕ ਵੱਡੀ ਭੈਣ ਵੀ ਹੈ ਅਤੇ ਦੋਵੇਂ ਬੱਚੇ ਬਹੁਤ ਪਿਆਰੇ ਸਨ।

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਪਰਿਵਾਰ ਦੇ ਬਿਆਨ ਦਰਜ ਕੀਤੇ ਅਤੇ ਬੱਚੇ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਾਂਚ ਅਧਿਕਾਰੀਆਂ ਦੇ ਅਨੁਸਾਰ ਮੌਤ ਦੇ ਅਸਲੀ ਕਾਰਣ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਅਧਿਕਾਰੀਆਂ ਨੇ ਕਿਹਾ ਕਿ ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜਤਾਇਆ ਗਿਆ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਐ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਐ।

LEAVE A REPLY

Please enter your comment!
Please enter your name here