ਬਟਾਲਾ ਪੁਲਿਸ ਵੱਲੋਂ ਕਤਲ ਕਾਂਡ ਮੁਲਜ਼ਮ ਦਾ ਐਨਕਾਊਟਰ; ਮੁਕਾਬਲੇ ਤੋਂ ਜ਼ਖਮੀ ਹਾਲਤ ’ਚ ਕੀਤਾ ਕਾਬੂ; ਦੀਪ ਚੀਮਾ ਕਤਲ ਮਾਮਲੇ ਚ ਲੋੜੀਂਦਾ ਸੀ ਮੁਲਜ਼ਮ

0
16

ਬਟਾਲਾ ਪੁਲਿਸ ਨੇ ਕਤਲ ਮਾਮਲੇ ਵਿਚ ਲੋੜੀਂਦੇ ਗੈਂਗਸਟਰ ਦਾ ਐਨਕਾਊਟਰ ਕੀਤਾ ਐ। ਕਾਬੂ ਮੁਲਜਮ ਦੀ ਪਛਾਣ ਮਾਨਿਕ ਵਜੋਂ ਹੋਈ ਐ, ਜੋ ਜੱਗੂ ਭਗਵਾਨਪੁਰੀਆ ਗੈਗ ਨਾਲ ਜੁੜਿਆ ਹੋਇਆ ਸੀ। ਮੁਲਜ਼ਮ ਦੋ ਤਰੀਕ ਨੂੰ ਵਾਪਰੇ ਦੀਪ ਚੀਮਾ ਕਤਲ ਮਾਮਲੇ ਵਿਚ ਲੋੜੀਂਦਾ ਸੀ। ਪੁਲਿਸ ਨੇ ਗੁਪਤ ਸੂਚਨਾ ਬਾਅਦ ਮੁਲਜਮ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਲਜਮ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਕੇ ਹਸਪਤਾਲ ਭਰਤੀ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਪੁਲਿਸ ਸੂਤਰਾਂ ਮੁਤਾਬਕ ਦੀਪ ਚੀਮਾ ਕਤਲ ਕਾਂਡ ਦੇ ਦੋ ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਗਏ ਸਨ ਅਤੇ ਤਿੰਨ ਹੋਰ ਦੀ ਪਛਾਣ ਕੀਤੀ ਜਾ ਚੁੱਕੀ ਸੀ। ਇਸੇ ਦੌਰਾਨ ਪੁਲਿਸ ਨੂੰ ਇਨ੍ਹਾਂ ਤਿੰਨਾਂ ਵਿਚੋਂ ਮਾਨਿਕ ਨਾਮ ਦੇ ਮੁਲਜਮ ਤੇ ਪਿੰਡ ਕੋਲੀਆਂ ਤੋਂ ਬਟਾਲਾ ਵੱਲ ਨੂੰ ਆਉਣ ਦੀ ਸੂਚਨਾ ਮਿਲੀ। ਪੁਲਿਸ ਨੇ ਬਟਾਲਾ ਨੇੜੇ ਸੈਦ ਮੁਬਾਰਕ ਵਿਖੇ ਨਾਕਾ ਲਗਾ ਕੇ ਮੁਲਜਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਤਮ ਸਮਰਪਣ ਦੀ ਥਾਂ ਪੁਲਿਸ ਪਾਰਟੀ ਉਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਵਾਬੀ ਫਾਇਰਿੰਗ ਕਰ ਕੇ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਕੇ ਹਸਪਤਾਲ ਭਰਤੀ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਮੌਕੇ ਤੇ ਪਹੁੰਚੇ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਜਖਮੀ ਗੈਂਗਸਟਰ ਮਾਨਿਕ ਜੱਗੂ ਭਗਵਾਨਪੁਰੀਆ ਗੈਂਗ ਦੇ ਅੰਮ੍ਰਿਤ ਦਾਲਮ ਅਤੇ ਕੇਸ਼ਵ ਸ਼ਿਵਾਲਾ ਦੇ ਸਿੱਧੇ ਸੰਪਰਕ ਵਿੱਚ ਐ ਅਤੇ ਉਹਨਾਂ ਦੇ ਇਸ਼ਾਰੇ ਤੇ ਇਹਨਾਂ ਨੇ ਦੀਪ ਚੀਮਾ ਦਾ ਕਤਲ ਕੀਤਾ ਸੀ। ਉਹਨਾਂ ਦੱਸਿਆ ਕਿ ਦੀਪ ਚੀਮਾ ਦਾ ਕਤਲ ਗੈਂਗਵਾਰ ਦਾ ਇੱਕ ਹਿੱਸਾ ਹੈ ਜੋ ਜੱਗੂ ਭਗਵਾਨਪੁਰੀਆ ਗੈਂਗ ਅਤੇ ਘਨਸ਼ਾਮਪੁਰੀਆ ਗੈਂਗ ਵਿਚਕਾਰ ਚੱਲ ਰਹੀ ਹੈ। ਦੀਪ ਚੀਮਾ ਗਨਸ਼ਾਮਪੁਰੀਆ ਗੈਂਗ ਦਾ ਇੱਕ ਕਰਿੰਦਾ ਸੀ।

LEAVE A REPLY

Please enter your comment!
Please enter your name here