ਮੋਗਾ ’ਚ ਨੌਜਵਾਨ ਵੱਲੋਂ ਖੁਦਕੁਸ਼ੀ; ਦਰਖਤ ਨਾਲ ਲਟਕਦੀ ਮਿਲੀ ਲਾਸ਼; ਪੁਲਿਸ ਨੇ ਪਰਿਵਾਰ ਦੇ ਬਿਆਨਾਂ ਮੁਤਾਬਕ ਜਾਂਚ ਆਰੰਭੀ

0
14

 

ਮੋਗਾ ਵਿਖੇ ਇਕ 40 ਸਾਲਾ ਨੌਜਵਾਨ ਵੱਲੋਂ ਭੇਦਭਰੀ ਹਾਲਤ ਵਿਚ ਖੁਦਕੁਸ਼ੀ ਦੀ ਖਬਰ ਐ। ਮ੍ਰਿਤਕ ਦੀ ਲਾਸ਼ ਨੇਚਰ ਪਾਰਕ ਇਲਾਕੇ ਵਿਚ ਦਰੱਖਤ ਨਾਲ ਲਟਕਦੀ ਹਾਲਤ ਵਿਚ ਮਿਲੀ ਐ। ਮ੍ਰਿਤਕ ਦੀ ਪਛਾਣ ਜੀਤਾ ਸਿੰਘ ਵਾਸੀ ਬੁੱਧ ਸਿੰਘ ਵਾਲਾ ਵਜੋਂ ਹੋਈ ਐ। ਪਰਿਵਾਰ ਮੁਤਾਬਕ ਮ੍ਰਿਤਕ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਾ ਸੁਸਾਇਟੀ ਦੇ ਆਗੂ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨੇਚਰ ਪਾਰਕ ਵਿੱਚ ਇੱਕ 40 ਸਾਲ ਦੇ ਕਰੀਬ ਨੌਜਵਾਨ ਦੀ ਲਾਸ਼ ਦਰਖਤ ਨਾਲ ਲਟਕੀ ਹੋਈ ਹੈ। ਜਿਸ ਨੂੰ ਸਮਾਜ ਸੇਵਾ ਦੀ ਗੱਡੀ ਤੇ ਚੜ ਕੇ ਉਤਾਰਿਆ ਗਿਆ ਅਤੇ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ।  ਥਾਨਾ ਸਿਟੀ ਦੇ ਇੰਚਾਰਜ ਵਰੁਣ ਕੁਮਾਰ ਦੇ ਦੱਸਣ ਮੁਤਾਬਕ ਮ੍ਰਿਤਕ ਰਿਕਸ਼ਾ ਚਲਾਉਂਦਾ ਸੀ ਅਤੇ ਦਿਮਾਗੀ ਤੌਰ ਤੇ ਪਰੇਸ਼ਾਨ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਪਰ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here