ਬਰਨਾਲਾ ਪਹੁੰਚੇ ਸਿਮਰਨਜੀਤ ਮਾਨ ਦਾ ਕੇਂਦਰ ’ਤੇ ਹਮਲਾ; ਸਰਕਾਰਾਂ ’ਤੇ ਲਾਏ ਸਿੱਖਾਂ ਨਾਲ ਵਿਤਕਰੇ ਦੇ ਲਾਏ ਇਲਜ਼ਾਮ

0
54

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਬਰਨਾਲਾ ਵਿਖੇ ਪਹੁੰਚੇ ਜਿੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਘੇਰਿਆ ਐ। ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲੇ ਵਿਵਹਾਰ ਦਾ ਇਲਜਾਮ ਲਾਉਂਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸ਼ੁਰੂ ਤੋਂ ਹੀ ਸਿੱਖਾਂ ਨਾਲ ਧੱਕਾ ਕਰ ਰਹੀਆਂ ਨੇ। ਉਨ੍ਹਾਂ ਕਿਹਾ ਕਿ 14 ਸਾਲਾਂ ਤੋਂ ਸ਼੍ਰੋਮਣੀ ਦੀਆਂ ਚੋਣਾਂ ਨਹੀਂ ਰਹੀਆਂ। ਉਨ੍ਹਾਂ ਕਿਹਾ ਕਿ ਸਖਤ ਕਾਨੂੰਨ ਬਣਾ ਕੇ ਸਿੱਖਾਂ ’ਤੇ ਜੁਲਮ ਢਾਹ ਰਹੀਆਂ ਨੇ।

ਗੁਰੂ ਤੇਗ ਬਹਾਦਰ ਨੂੰ ਹਿੱਦ ਦੀ ਚਾਦਰ ਕਹਿਣ ਬਾਰੇ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਹਿੰਦ ਦੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੀ ਚਾਦਰ ਐ। ਭਾਰਤ-ਪਾਕਿਸਤਾਨ ਲੜਾਈ ਬਾਰੇ ਉਨ੍ਹਾਂ ਕਿਹਾ ਕਿ ਲੜਾਈ ਦਾ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੁੰਦਾ ਐ ਪਰ ਸਮੇਂ ਦੀਆਂ ਸਰਕਾਰਾਂ ਕਦੇ ਵੀ ਲੜਾਈ ਲਾਉਣ ਵੇਲੇ ਪੰਜਾਬ ਦੀ ਸਲਾਹ ਨਹੀਂ ਪੁਛਦੀਆਂ। ਜੰਮੂ ਕਸ਼ਮੀਰ ਦੀ ਧਾਰਾ 370 ਤੋੜਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤੀਆਂ ਕਾਰਨ ਜੰਮੂ ਕਸ਼ਮੀਰ ਦੇ ਪੜ੍ਹੇ ਲਿਖੇ ਲੋਕ ਬੰਦ ਧਮਕਾਇਆ ਵਰਗੀਆਂ ਘਟਨਾਵਾਂ ਅੰਜ਼ਾਮ ਦੇਣ ਲੱਗੇ ਨੇ ਜੋ ਦੇਸ਼ ਲਈ ਸ਼ੁਭ ਸੰਕੇਤ ਨਹੀਂ ਐ।

LEAVE A REPLY

Please enter your comment!
Please enter your name here