
ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਨੇ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਨਾਲ ਧਰਮ ਬਦਲ ਕੇ ਵਿਆਹ ਕਰਵਾ ਲਿਆ ਐ। ਵਿਆਹ ਤੋਂ ਬਾਅਦ ਉਸ ਨੇ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ ਐ। ਪਾਕਿਸਤਾਨ ਦੇ ਸ਼ੇਖੂਪੁਰਾ ਦੀ ਇਕ ਅਦਾਲਤ ਵਿਚੋਂ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਉਹ ਇਸਲਾਮ ਕਬੂਲਦਿਆਂ ਆਪਣੇ ਪਤੀ ਨਾਲ ਰਹਿਣ ਦੀ ਗੱਲ ਕਹਿੰਦੀ ਸੁਣਾਈ ਦੇ ਰਹੀ ਐ।
ਉਹ ਸ਼ੇਖੂਪੁਰਾ ਦੀ ਇਕ ਅਦਾਲਤ ਨੂੰ ਕਹਿੰਦੀ ਸੁਣਾਈ ਦੇ ਰਹੀ ਐ ਕਿ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ ਅਤੇ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ। ਉਸ ਦਾ ਪਤੀ ਪਾਕਿਸਤਾਨ ਦੇ ਪਿੰਡ ਦਾਸ ਨਾਲ ਸਬੰਧਤ ਐ। ਉਹ ਅਦਾਲਤ ਵਿਚ ਕਹਿੰਦੀ ਸੁਣਾਈ ਦੇ ਰਹੀ ਐ ਕਿ ਉਸ ਦਾ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਾ ਐ ਅਤੇ ਉਹ ਨਾਸਿਰ ਹੁਸੈਨ ਨੂੰ 9 ਸਾਲਾ ਤੋਂ ਜਾਣਦੀ ਐ ਅਤੇ ਦੋਵੇਂ ਇਕ ਦੂਜੇ ਨੂੰ ਪਿਆਰ ਕਰਦੇ ਨੇ।
ਅਦਾਲਤੀ ਰਿਕਾਰਡ ਮੁਤਾਬਕ ਉਸ ਨੇ ਨੂਰ ਨਾਮ ਅਪਣਾਇਆ ਅਤੇ 5 ਨਵੰਬਰ ਨੂੰ ਫਾਰੂਕਾਬਾਦ ਵਿਚ 10 ਹਜ਼ਾਰ ਰੁਪਏ ਦੇ ਦਾਜ ਨਾਲ ਵਿਆਹ ਕੀਤਾ ਐ। ਉਹ 4 ਨਵੰਬਰ ਨੂੰ ਇਕ ਸਿੱਖ ਸ਼ਰਧਾਲੂਆਂ ਦੇ ਸਮੂਹ ਨਾਲ ਆਈ ਸੀ ਪਰ ਯਾਤਰਾ ਤੋਂ ਵੱਖ ਹੋ ਗਈ। ਉਸ ਦਾ ਵੀਜ਼ਾ 13 ਨਵੰਬਰ ਨੂੰ ਖ਼ਤਮ ਹੋ ਗਿਆ ਸੀ।

