ਮੋਗਾ ’ਚ ਦੁਕਾਨ ’ਤੇ ਫਾਇਰਿੰਗ ਦੌਰਾਨ 3 ਜ਼ਖਮੀ; ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
14

ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਮੋਬਾਈਲਾਂ ਦੀ ਦੁਕਾਨ ਤੇ ਗੋਲੀਆਂ ਚੱਲਣ ਨਾਲ ਤਿੰਨ ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਐ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ  ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੁਲਜਮਾਂ ਨੂੰ ਛੇਤੀ ਕਾਬੂ ਕਰ ਲੈਣ ਦਾ ਭਰੋਸਾ ਦਿੱਤਾ ਐ।

ਘਟਨਾ ਬਾਲਾ ਜੀ ਟੈਲੀਕੋਮ ਨਾਂ ਦੀ ਦੁਕਾਨ ਦੀ ਐ। ਇੱਥੇ ਦਿਨ ਦਿਹਾੜੇ ਅਣਪਛਾਤੇ ਵਿਅਕਤੀ ਗੋਲੀਆਂ ਚਲਾ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਐ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਪਾਰਟੀ ਆਰੋਪੀਆਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆ ਦੀ ਵੀਡੀਓ ਘੰਗਾਲਣ ਵਿੱਚ ਜੁੱਟੀ ਫਿਲਹਾਲ। ਹਮਲੇ ਵਿਚ ਦੁਕਾਨ ਦਾ ਮਾਲਕ ਵੀ ਜ਼ਖਮੀ ਹੋਇਆ ਐ। ਪੁਲਸ ਵੱਲੋਂ ਮੁਲਜਮਾਂ ਨੂੰ ਟਰੇਸ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ।

LEAVE A REPLY

Please enter your comment!
Please enter your name here