ਨਾਭਾ ’ਚ ਭਿਆਨਕ ਹਾਦਸੇ ਦੌਰਾਨ ਤਿੰਨ ਦੀ ਮੌਤ; ਓਡੀ ਕਾਰ ਤੇ ਪੋਲੋ ਸਵਾਰਾਂ ਵਿਚਾਲੇ ਸਿੱਧੀ ਟੱਕਰ; ਮ੍ਰਿਤਕਾਂ ’ਚ ਪਤੀ-ਪਤਨੀ ਤੇ ਇਕ ਨੌਜਵਾਨ ਸ਼ਾਮਲ

0
50

ਨਾਭਾ ਪਟਿਆਲਾ ਰੋਡ ’ਤੇ ਬੀਤੀ ਰਾਤ ਦੋ ਕਾਰਾਂ ਵਿਚਾਲੇ ਹੋਈ ਟੱਕਰ ਨਾਲ ਤਿੰਨ ਜਣਿਆਂ ਦੀ ਮੌਤ ਹੋਣ ਦੀ ਖਬਰ ਐ। ਮ੍ਰਿਤਕਾ ਵਿਚ ਪਤੀ-ਪਤਨੀ ਤੋਂ ਇਲਾਵਾ ਇਕ ਨੌਜਵਾਨ ਸ਼ਾਮਲ ਐ। ਜਾਣਕਾਰੀ ਅਨੁਸਾਰ ਪ੍ਰਵੀਣ ਮਿੱਤਲ ਆਪਣੀ ਪਤਨੀ ਨੇਹਾ ਮਿੱਤਲ ਨਾਲ ਪਟਿਆਲਾ ਤੋਂ ਨਾਭਾ ਵੱਲ ਨੂੰ ਆ ਰਹੇ ਸਨ ਕਿ ਰਸਤੇ ਵਿਚ ਇਕ ਓਡੀ ਗੱਡੀ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਓਡੀ ਅਮਨਜੋਤ ਸਿੰਘ ਨਾਮ ਦਾ ਨੌਜਵਾਨ ਚਲਾ ਰਿਹਾ ਸੀ। ਹਾਦਸੇ ਵਿਚ ਨੇਹਾ ਮਿੱਤਲ ਦੀ ਮੌਕੇ ਤੇ ਹੀ ਮੌਤ ਹੋ ਗਈ ਪ੍ਰਵੀਨ ਮਿੱਤਲ ਨੇ ਹਸਪਤਾਲ ਵਿਚ ਜਾ ਕੇ ਦਮ ਤੋੜਿਆ।

ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਦੋਵੇਂ ਗੱਡੀਆਂ ਦਰੱਖਤਾਂ ਨਾਲ ਜਾ ਟਕਰਾਈਆਂ ਅਤੇ ਦੋਵਾਂ ਗੱਡੀਆਂ ਦੇ ਪਰਖੱਚੇ ਉੱਡ ਗਏ।  ਹਾਦਸੇ ਵਿਚ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਉਸਦਾ ਪਤੀ ਪ੍ਰਵੀਨ ਮਿੱਤਲ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਦਮ ਤੋੜ ਗਿਆ। ਮ੍ਰਿਤਕ ਪ੍ਰਵੀਨ ਮਿੱਤਲ ਗੋਗੀ ਸਮਾਜ ਸੇਵੀ ਸੀ ਜੋ ਮੰਦਰਾਂ ਅਤੇ ਸ਼ਮਸ਼ਾਨ ਘਾਟ ਵਿਚ ਸੇਵਾ ਨਿਭਾਅ ਰਿਹਾ ਸੀ। ਮ੍ਰਿਤਕ ਪਤੀ-ਪਤਨੀ ਨਾਭਾ ਦੇ ਸੰਗਤਪੁਰਾ ਮਹੱਲੇ ਦੇ ਰਹਿਣ ਵਾਲੇ ਸਨ ਅਤੇ ਨੌਜਵਾਨ ਅਮਨਜੋਤ ਸਿੰਘ ਪਟਿਆਲਾ ਦਾ ਰਹਿਣ ਵਾਲਾ ਸੀ। ਇਸ ਘਟਨਾ ਤੋਂ ਬਾਅਦ ਨਾਭਾ ਸ਼ਹਿਰ ਵਿਚ ਸੋਗ ਦੀ ਲਹਿਰ ਹੈ।

ਇਸ ਮੌਕੇ ਪੁਲਸ ਦੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ ਜਿਸ ਵਿਚ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਇਕ ਨੌਜਵਾਨ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਕੁੱਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਜਿਸ ਦੇ ਚੱਲਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ ਮ੍ਰਿਤਕ ਜੋੜੇ ਦੇ ਵਾਰਿਸਾਂ ਨੇ ਘਟਨਾ ਲਈ ਓਡੀ ਚਾਲਕ ਨੂੰ ਜ਼ਿੰਮੇਵਾਰ ਦੱਸਿਆ ਐ। ਉਨ੍ਹਾਂ ਕਿਹਾ ਕਿ ਓਡੀ ਚਾਲਕ ਨਸ਼ੇ ਦੀ ਹਾਲਤ ਵਿਚ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਐ।

LEAVE A REPLY

Please enter your comment!
Please enter your name here