
ਸਿੱਖ ਜਥੇਬੰਦੀਆਂ ਨੇ ਜਲੰਧਰ ਪੁਲਿਸ ਕੋਲ ਸ਼ਿਕਾਇਤ ਦੇ ਕੇ ਪਰਵਾਸੀ ਔਰਤ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਜਥੇਬੰਦੀਆਂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਕਤ ਔਰਤ ਨੇ ਆਪਣੀ ਧੀ ਲਈ ਲਾਏ ਧਰਨੇ ਦੌਰਾਨ ਗੁਰਦੁਆਰਾ ਪਟਨਾ ਸਾਹਿਬ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਸੀ। ਜਥੇਬੰਦੀਆਂ ਨੇ ਕਿਹਾ ਕਿ ਇਹ ਘਟਨਾ ਸਮੁੱਚੇ ਸਿੱਖ ਭਾਈਚਾਰੇ ਦੇ ਦਿਲਾਂ ਨੂੰ ਡੂੰਘੀ ਠੇਸ ਪਹੁੰਚਾਉਂਦੀ ਹੈ, ਇਸ ਲਈ ਔਰਤ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ।
ਇਸੇ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਉੱਥੋਂ ਲੰਘ ਰਹੀ ਇੱਕ ਸਿੱਖ ਔਰਤ ਨਾਲ ਵੀ ਧੱਕਾ-ਮੁੱਕੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪਰਵਾਸੀਆਂ ਵੱਲੋਂ ਰਸਤਾ ਰੋਕ ਕੇ ਧਰਨਾ ਦਿੱਤਾ ਗਿਆ ਸੀ, ਜਿਸ ਦੌਰਾਨ ਬਹੁਤ ਸਾਰੇ ਰਾਹਗੀਰਾਂ ਨੇ ਵੀ ਰਸਤਾ ਰੋਕੇ ਜਾਣ ਦਾ ਵਿਰੋਧ ਕੀਤਾ ਸੀ।
ਇਸ ਦੌਰਾਨ ਇਕ ਸਿੱਖ ਬੀਬੀ ਨਾਲ ਵੀ ਇਸ ਦੀ ਬਹਿਸ਼ ਹੋਈ ਸੀ, ਜਿਸ ਨਾਲ ਇਸ ਨੇ ਹੱਥੋਪਾਈ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਪਰਵਾਸੀ ਔਰਤ ਨੇ ਇਨਸਾਫ ਦੀ ਮੰਗ ਨੂੰ ਲੈਕੇ ਧਰਨਾ ਦਿੱਤਾ ਸੀ ਪਰ ਇਸ ਨੇ ਪਟਨਾ ਸਾਹਿਬ ਗੁਰਦੁਆਰੇ ਅੰਦਰ ਲੋਕਾਂ ਤੇ ਜੁੱਤੀਆਂ ਸੁੱਟਣ ਵਰਗੇ ਸ਼ਬਦ ਵਰਤ ਕੇ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਐ, ਇਸ ਲਈ ਔਰਤ ਖਿਲਾਫ ਕਾਰਵਾਈ ਹੋਣੀ ਚਾਹੀਦੀ ਐ।
ਦੱਸਣਯੋਗ ਐ ਕਿ ਬੀਤੇ ਦਿਨ ਇਕ ਪਰਵਾਸੀ ਲੜਕੀ ਵੱਲੋਂ ਇਕ ਘਰ ਅੰਦਰ ਭੇਦਭਰੀ ਹਾਲਤ ਵਿਚ ਖੁਦਕੁਸ਼ੀ ਕਰ ਲਈ ਸੀ। ਇਸ ਦੇ ਵਿਰੋਧ ਵਿਚ ਪ੍ਰਵਾਸੀਆਂ ਨੇ ਰੋਡ ਜਾਮ ਕਰ ਕੇ ਬਸਤੀ ਬਾਵਾ ਖੇਲ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਸੀ। ਰੋਡ ਜਾਮ ਹੋਣ ਤੋਂ ਪ੍ਰੇਸ਼ਾਨ ਲੋਕਾਂ ਨੇ ਇਨ੍ਹਾਂ ਨਾਲ ਬਹਿਸ਼ ਵੀ ਕੀਤੀ ਸੀ, ਜਿਸ ਦੌਰਾਨ ਇਕ ਸਿੱਖ ਬੀਬੀ ਨਾਲ ਇਨ੍ਹਾਂ ਦੀ ਬਹਿਸ਼ ਤੋਂ ਬਾਅਦ ਹੱਥੋਪਾਈ ਹੋਈ ਸੀ,ਜਿਸ ਦੌਰਾਨ ਪਰਵਾਸੀ ਔਰਤ ਨੇ ਗੁਰਦੁਆਰਾ ਪਟਨਾ ਸਾਹਿਬ ਦੇ ਹਵਾਲੇ ਨੇ ਅਪਸ਼ਬਦ ਬੋਲੇ ਸਨ।

