ਜਲਾਲਾਬਾਦ ’ਚ ਪਰਾਲੀ ਦੀ ਅੱਗ ਕਾਰਨ ਹਾਦਸਾ; ਅੱਗ ਦੀ ਲਪੇਟ ਆਉਣ ਕਾਰਨ ਸੜਿਆ ਸਕੂਟਰ; ਵਿਦਿਆਰਥਣਾਂ ਦੀ ਮੁਸ਼ਕਲ ਨਾਲ ਬਚੀ ਜਾਨ

0
12

ਜਲਾਲਾਬਾਦ ਦੇ ਪਿੰਡ ਮਸਤੂਵਾਲਾ ਵਿਖੇ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਕਾਰਨ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਟੂਰੀ ’ਤੇ ਸਕੂਲ ਜਾ ਰਹੀਆਂ ਵਿਦਿਆਰਥਣਾਂ ਸਕੂਟੀ ਸਮੇਤ ਪਰਾਲੀ ਦੀ ਅੱਗ ਦੀ ਲਪੇਟ ਵਿਚ ਆ ਗਈਆਂ। ਇਸ ਹਾਦਸੇ ਵਿਚ ਵਿਦਿਆਰਥਣਾਂ ਦੇ ਜਾਨੀ ਨੁਕਸਾਨ ਤੋਂ ਭਾਵੇਂ ਬਚਾਅ ਹੋ ਰਿਹਾ ਐ ਪਰ ਸਕੂਟੀ ਸੜ ਕੇ ਸੁਆਹ ਹੋ ਗਈ ਐ। ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਜਾਣਕਾਰੀ ਅਨੁਸਾਰ ਦੋਵੇਂ ਵਿਦਿਆਰਥਣਾ ਸਕੂਟੀ ਤੇ ਸਵਾਰ ਹੋ ਕੇ ਜਾ ਰਹੀਆਂ ਸਨ ਕਿ ਖੇਤਾਂ ਵਿਚ ਲੱਗੀ ਅੱਗ ਦੇ ਧੂੰਏ ਕਾਰਨ ਉਨ੍ਹਾਂ ਨੂੰ ਕੁੱਝ ਦਿਖਾਈ ਨਹੀਂ ਦਿੱਤਾ ਅਤੇ  ਉਨ੍ਹਾਂ ਦੀ ਸਕੂਟੀ ਬੇਕਾਬੂ ਹੋ ਕੇ ਖੇਤਾਂ ਵਿਚ ਜਾ ਡਿੱਗੀਆਂ। ਇਸੇ ਦੌਰਾਨ ਲੜਕੀਆਂ ਦੇ ਪੈਰਾਂ ਵੀ ਸੇਕ ਲੱਗਿਆ ਐ।

ਵਿਦਿਆਰਥਣਾਂ ਨੇ ਹਿੰਮਤ ਕਰ ਕੇ ਭੱਜ ਕੇ ਜਾਨ ਬਚਾਈ ਪਰ ਉਨ੍ਹਾਂ ਦੀ ਸਕੂਟੀ ਅੱਗ ਦੀ ਲਪੇਟ ਆਉਣ ਕਾਰਨ ਸੜ ਕੇ ਸੁਆਹ ਹੋ ਗਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪਰਿਵਾਰ ਤੇ ਰਾਹਗੀਰਾਂ ਅੰਦਰ ਘਟਨਾ ਨੂੰ ਲੈ ਕੇ ਗੁੱਸਾ ਪਾਇਆ ਜਾ ਰਿਹਾ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਵਿਦਿਆਰਥਣਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here