ਫਤਹਿਗੜ੍ਹ ਸਾਹਿਬ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ; ਵਕੀਲ ਖਿਲਾਫ਼ ਫਰਜ਼ੀ ਪੁਲਿਸ ਕਾਰਵਾਈ ਦਾ ਕੀਤਾ ਵਿਰੋਧ; ਮੁਕਤਸਰ ਵਿਖੇ ਵਕੀਲ ਖਿਲਾਫ਼ ਕੀਤੀ ਗਈ ਸੀ ਕਾਰਵਾਈ

0
13

ਸ੍ਰੀ ਫਤਹਿਗੜ੍ਹ ਸਾਹਿਬ ਦੇ ਬਾਰ ਐਸੋਸੀਏਸ਼ਨ ਵੱਲੋਂ ਅੱਜ ਇਕ ਦਿਨਾਂ ਹੜਤਾਲ ਕੀਤੀ ਗਈ। ਇਹ ਹੜਤਾਲ ਮੁਕਤਸਰ ਬਾਰ ਐਸੋਸੀਏਸ਼ਨ ਦੇ ਸੱਦੇ ਤਹਿਤ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਨੇ ਪੁਲਿਸ ਦੀ ਵਕੀਲ ਖਿਲਾਫ ਕਾਰਵਾਈ ਦੇ ਖਿਲਾਫ ਇਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਸੀ। ਬਾਰ ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਮੁਕਤਸਰ ਵਿਖੇ ਵਕੀਲ ਖਿਲਾਫ ਝੂਠੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਐ ਜਿਸ ਦੇ ਵਿਰੋਧ ਵਿਚ ਹੜਤਾਲ ਕੀਤੀ ਗਈ ਐ। ਉਨ੍ਹਾਂ ਕਿਹਾ ਕਿ ਜੇਕਰ ਵਕੀਲ ਖਿਲਾਫ ਦਰਜ ਮਾਮਲਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਤੇ ਉਸਦੇ ਸਾਥੀਆਂ ਖਿਲਾਫ ਇਰਾਦਾ ਕਤਲ ਦੀ ਧਾਰਾ ਕਥਿਤ ਤੌਰ ’ਤੇ ਝੂਠੀ ਸੀ ਜੋ ਕਿ ਬਾਅਦ ਵਿੱਚ ਪੁਲਿਸ ਨੇ ਰੱਦ ਕਰ ਦਿੱਤੀ ਪਰ ਨਾਲ ਹੀ ਪੁਲਿਸ ਨੇ ਕਥਿਤ ਤੌਰ ’ਤੇ ਲੜਾਈ ਤੋਂ ਤਿੰਨ ਦਿਨ ਬਾਅਦ 31 ਅਕਤੂਬਰ ਨੂੰ ਗੁਰਜੀਤ ਸਿੰਘ ਨੂੰ ਮੁਕਦਮੇ ਵਿੱਚ ਸ਼ਾਮਲ ਕਰਕੇ ਉਸਦੇ ਗੰਭੀਰ ਸੱਟਾਂ ਵਿਖਾ ਕੇ ਵਕੀਲ ਦੇ ਖਿਲਾਫ ਰਪਟ ਪਾ ਦਿੱਤੀ ਜਦੋਂ ਕਿ ਉਸ ਸਮੇਂ ਵਕੀਲ ਤੇ ਉਸਦੇ ਸਾਥੀ ਹਸਪਤਾਲ ’ਚ ਦਾਖਲ ਸਨ।
ਉਨ੍ਹਾਂ ਕਿਹਾ ਕਿ ਡਾਕਟਰੀ ਰਿਪੋਰਟ ਅਨੁਸਾਰ ਵੀ ਸੱਟਾਂ ਮਹਿਜ਼ 6 ਘੰਟੇ ਪੁਰਾਣੀਆਂ ਸਨ। ਬਾਰ ਐਸੋਸੀਏਸ਼ਨ ਵੱਲੋਂ ਵਾਰ-ਵਾਰ ਇਹ ਮਾਮਲਾ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਰਪਟ ਖਾਰਜ ਕਰਨ ਲਈ ਕਿਹਾ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧ ਵਿਚ ਅੱਜ ਉਹਨਾਂ ਮੁਕਤਸਰ ਬਾਰ ਦਾ ਸਮਰੱਥਨ ਦਿੱਤਾ ਜਾ ਰਿਹਾ ਹੈ ਤੇ ਫਤਿਹਗੜ੍ਹ ਸਾਹਿਬ ਬਾਰ ਐਸੋਸੀਏਸ਼ਨ ਵਲੋਂ ਹੜਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਗੱਲ ਨਾ ਸੁਣੀ ਤਾਂ ਬਾਰ ਐਸੋਸੀਏਸ਼ਨ ਦੇ ਅਗਲੇ ਹੁਕਮਾਂ ਤਹਿਤ ਸੰਘਰਸ਼ ਤਿੱਖਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here