ਮੋਗਾ ਦੀ ਧੀ ਨੇ ਵਿਦੇਸ਼ ’ਚ ਚਮਕਾਇਆ ਪੰਜਾਬ ਦਾ ਨਾਮ; ਆਸਟ੍ਰੇਲੀਆ ’ਚ ਡਿਪਟੀ ਮੇਅਰ ਬਣੀ ਤਲਵਿੰਦਰ ਕੌਰ; ਆਸਟ੍ਰੇਲੀਆ ਐਰਾਰਟ ਰੂਰਲ ਸਿਟੀ ਕੌਂਸਲ ਦੀ ਬਣੀ ਡਿਪਟੀ ਮੇਅਰ

0
15

ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਨਾਲ ਸਬੰਧਤ ਤਲਵਿੰਦਰ ਕੌਰ ਨੇ ਆਸਟ੍ਰੇਲੀਆਂ ਦੀ ਧਰਤੀ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਐ। ਉਸ ਨੇ ਆਸਟ੍ਰੇਲੀਆ ਐਰਾਰਟ ਰੂਰਲ ਸਿਟੀ ਕੌਂਸਲ ਦੀ ਡਿਪਟੀ ਮੇਅਰ ਦੀ ਚੋਣ ਜਿੱਤ ਲਈ ਐ। ਉਸ ਦੇ ਪਹਿਲੀ ਪੰਜਾਬਣ ਮਹਿਲਾ ਡਿਪਟੀ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਐ। ਤਲਵਿੰਦਰ ਕੌਰ ਦੀ ਪ੍ਰਾਪਤੀ ਤੋਂ ਬਾਅਦ ਉਸ ਦੇ ਜੱਦੀ ਪਿੰਡ ਕੋਕਰੀ ਕਲਾਂ ਵਿਖੇ ਖੁਸ਼ੀ ਦੀ ਮਾਹੌਲ ਐ ਅਤੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਐ।
ਤਲਵਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਦੇ ਮੌਜੂਦਾ ਮੈਂਬਰ ਪੰਚਾਇਤ ਨੇ ਕਿਹਾ ਕਿ ਸਾਡੇ ਲਈ ਬੜੇ ਮਾਨ ਦੀ ਗੱਲ ਹੈ ਕਿ ਸਾਡੀ ਧੀ ਨੇ ਜਿੱਥੇ ਵਿਦੇਸ਼ ਵਿੱਚ ਜਾ ਕੇ ਮੱਲਾਂ ਮਾਰੀਆਂ ਅਤੇ ਐਡਾ ਵੱਡਾ ਅਹੁਦਾ ਪ੍ਰਾਪਤ ਕੀਤਾ ਜਿਸ ਨਾਲ ਸਾਡੇ ਪਰਿਵਾਰ ਨੂੰ ਪਿੰਡ ਵਾਸੀਆਂ ਅਤੇ ਆਸੇ ਪਾਸੇ ਤੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਪਿਛਲੇ ਸਾਲ ਕੌਂਸਲਰ ਵਜੋਂ ਚੋਣ ਜਿੱਤਣ ਵਾਲੀ ਤਲਵਿੰਦਰ ਕੌਰ ਨੇ ਸਿਰਫ਼ ਇੱਕ ਸਾਲ ਦੇ ਅੰਦਰ ਆਪਣੀ ਸੇਵਾ ਅਤੇ ਸਮਰਪਣ ਦੀ ਬੁਨਿਆਦ ਤੇ ਇਹ ਉਪਲਬਧੀ ਹਾਸਲ ਕੀਤੀ। ਐਰਾਰਟ ਕੌਂਸਲ ਦੀ ਬੈਠਕ ਦੌਰਾਨ ਬੋਬ ਸੈਂਡਰਜ਼ ਨੂੰ ਮੇਅਰ ਅਤੇ ਤਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ। ਡਿਪਟੀ ਮੇਅਰ ਬਣਨ ਤੋਂ ਬਾਅਦ ਤਲਵਿੰਦਰ ਕੌਰ ਨੇ ਆਪਣੇ ਸਾਥੀ ਕੌਂਸਲਰਾਂ ਅਤੇ ਵਾਸੀਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਕਿਹਾ ਡਿਪਟੀ ਮੇਅਰ ਦੇ ਤੌਰ ਤੇ ਉਹ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਅਤੇ ਐਰਾਰਟ ਦੇ ਵਿਕਾਸ ਲਈ ਮਜ਼ਬੂਤੀ ਨਾਲ ਕੰਮ ਕਰਣਗੇ। ਦੱਸ ਦਈਏ ਕਿ ਤਲਵਿੰਦਰ ਕੌਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਹਨ। ਉਹ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੈ ਅਤੇ ਉਨ੍ਹਾਂ ਦਾ ਸਹੁਰਾ ਘਰ ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ’ਚ ਹੈ। 2008 ਵਿੱਚ ਉਹ ਆਪਣੇ ਪਤੀ ਕਰਮਵੀਰ ਸਿੰਘ ਨਾਲ ਆਸਟਰੇਲੀਆ ਗਈ ਸੀ ਅਤੇ ਬੈਲਾਰਟ ਦੀ ਫੈਡਰੇਸ਼ਨ ਯੂਨੀਵਰਸਿਟੀ ਵਿੱਚ ਪੜ੍ਹਾਈ ਪੂਰੀ ਕੀਤੀ। ਤਲਵਿੰਦਰ ਕੌਰ ਦਾ ਕਹਿਣਾ ਹੈ ਕਿ ਡਿਪਟੀ ਮੇਅਰ ਦਾ ਅਹੁਦਾ ਸਿਰਫ਼ ਮਾਣ ਹੀ ਨਹੀ ਬਲਕਿ ਵੱਡੀ ਜ਼ਿੰਮੇਵਾਰੀ ਹੈ

LEAVE A REPLY

Please enter your comment!
Please enter your name here