ਪੰਜਾਬ ਲੁਧਿਆਣਾ ’ਚ ਵਿਦਿਆਰਥੀਆਂ ਨੂੰ ਦਿੱਤੀ ਮੁਢਲੀ ਸਹਾਇਤਾ ਸਿਖਲਾਈ; ਚਿਲਡਰਨ ਡੇਅ ਮੌਕੇ ਜ਼ਿਲ੍ਹਾ ਪ੍ਰਸਾਸਨ ਦਾ ਖਾਸ ਉਪਰਾਲਾ; ਸੀਪੀਆਰ ਕੰਪਰੈਸ਼ਨ ਰਾਹੀਂ ਬੱਚੇ ਦੇਣ ਮੁੱਢਲੀ ਸਹਾਇਤਾ By admin - November 14, 2025 0 10 Facebook Twitter Pinterest WhatsApp ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਐਮਸੀ ਹਸਪਤਾਲ ਦੀ ਮਦਦ ਨਾਲ ਸਕੂਲੀ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਦੇ ਮਰੀਜ਼ਾਂ ਨੂੰ ਮੁਢਲੀ ਸਹਾਇਤਾ ਦੇ ਗੁਰ ਸਿਖਾਉਣ ਦਾ ਬੀੜਾ ਚੁੱਕਿਆ ਗਿਆ ਐ। ਮਿਸ਼ਨ ਸਵਸਤ ਕਵਰ ਤਹਿਤ ਸਕੂਲੀ ਬੱਚਿਆਂ ਨੂੰ ਹਾਰਟ ਅਟੈਕ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਮੁਢਲੀ ਸਹਾਇਤਾ ਦੇਣ ਦੇ ਗੁਰ ਸਿਖਾਏ ਜਾਣਗੇ। ਇਸ ਤਹਿਤ ਪਹਿਲੇ ਫੇਜ਼ ਵਿੱਚ 50 ਹਜਾਰ ਵਿਦਿਆਰਥੀਆਂ ਨੂੰ ਬੀਪੀ ਚੈੱਕ ਕਰਨ ਅਤੇ ਸੀਪੀਆਰ ਕੰਪਰੈਸ਼ਨ ਦੀ ਸਿਖਲਾਈ ਦਿੱਤੀ ਗਈ ਐ। ਅਗਲੇ ਫੇਸ ਵਿੱਚ ਇਸ ਗਿਣਤੀ ਨੂੰ ਪੰਜ ਲੱਖ ਤੱਕ ਲਿਜਾਣ ਦਾ ਟੀਚਾ ਮਿਥਿਆ ਗਿਆ ਐ। ਦੱਸਣਯੋਗ ਐ ਕਿ ਲੁਧਿਆਣਾ ਮਿਸ਼ਨ ਸਵਸਥ ਕਵਚ ਅਧੀਨ ਪਹਿਲਾਂ ਪ੍ਰਾਈਵੇਟ ਸਕੂਲਾਂ ਅਤੇ ਫਿਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਮੁਢਲੀ ਸਿਹਤ ਸਿਖਲਾਈ ਦਿੱਤੀ ਗਈ ਸੀ ਜਿਸ ਵਿੱਚ ਉਹ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਆਪਣੇ ਆਸ ਪਾਸ ਲੋਕਾਂ ਦਾ ਬਲੱਡ ਪ੍ਰੈਸ਼ਰ ਚੈੱਕ ਕਰ ਸਕਦੇ ਹਨ। ਇੰਨਾਂ ਹੀ ਨਹੀਂ ਉਹਨਾਂ ਨੂੰ ਸੀਪੀਆਰ ਕੰਪਰੈਸ਼ਨ ਦੀ ਟ੍ਰੇਨਿੰਗ ਵੀ ਦਿੱਤੀ ਗਈ ਸੀ ਜਿਸ ਦੇ ਰਾਹੀਂ ਜੇਕਰ ਕਦੇ ਵੀ ਆਸ ਪਾਸ ਕਿਸੇ ਨੂੰ ਹਾਰਟ ਅਟੈਕ ਵਰਗੀ ਭਿਆਨਕ ਬਿਮਾਰੀ ਆਉਂਦੀ ਹੈ ਤਾਂ ਸੀਪੀਆਰ ਕੰਪਰੈਸ਼ਨ ਰਾਹੀਂ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ।