ਪੰਜਾਬ ਫਰੀਦਕੋਟ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਪਾਠ ਆਰੰਭ; 20 ਨਵੰਬਰ ਨੂੰ ਭੋਗ ਉਪਰੰਤ ਸ਼ੁਰੂ ਹੋਵੇਗਾ ਨਗਰ ਕੀਰਤਨ By admin - November 14, 2025 0 19 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ 350 ਸਾਲਾ ਸ਼ਹੀਦੀ ਪੁਰਬ ਸਬੰਧੀ ਵੱਖ ਵੱਖ ਸਮਾਗਮ ਕਰਾਏ ਜਾ ਰਹੇ ਹਨ ਜਿਸ ਤਹਿਤ 20 ਨਵੰਬਰ ਨੂੰ ਫਰੀਦਕੋਟ ਤੋਂ ਇੱਕ ਧਾਰਮਿਕ ਨਗਰ ਕੀਰਤਨ ਆਰੰਭ ਹੋਵੇਗਾ ਜਿਸ ਦੇ ਚਲਦੇ ਅੱਜ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੱਲੋਂ ਫਰੀਦਕੋਟ ਦੇ ਕਿਲਾ ਮੁਬਾਰਕ ਵਿੱਚ ਬਣੇ ਬਾਬਾ ਫਰੀਦ ਜੀ ਦੇ ਤਪ ਅਸਥਾਨ ਵਿਖੇ ਪਾਠ ਆਰੰਭ ਕਰਵਾਏ ਗਏ ਜਿਸ ਦਾ ਭੋਗ 20 ਨਵੰਬਰ ਨੂੰ ਪਵੇਗਾ, ਜਿਸ ਉਪਰੰਤ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਵੇਗੀ। ਦੱਸ ਦਈਏ ਕਿ ਫਰੀਦਕੋਟ ਦੇ ਮਹਾਰਾਜਾ ਦੇ ਕਿਲੇ ਦੇ ਅੰਦਰ ਬਾਬਾ ਫਰੀਦ ਜੀ ਦੇ ਤਪ ਅਸਥਾਨ ਵਾਲੀ ਜਗ੍ਹਾ ਜਿੱਥੇ ਬਾਬਾ ਫਰੀਦ ਜੀ ਵੱਲੋਂ 40 ਦਿਨ ਤਪ ਕੀਤਾ ਗਿਆ ਸੀ, ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਤਾਮੀਰ ਹੋਈ ਸੀ ਪਰ ਇਸ ਜਗ੍ਹਾ ਤੇ ਆਮ ਲੋਕਾਂ ਦੇ ਜਾਨ ਤੇ ਮਨਾਹੀ ਸੀ ਪਰ ਹੁਣ 14 ਤਰੀਕ ਨੂੰ ਇਸ ਕਿਲੇ ਦੇ ਦਰਵਾਜੇ ਸੰਗਤ ਲਈ ਖੋਲ ਦਿੱਤੇ ਗਏ ਹਨ ਜਿੱਥੇ ਸੰਗਤ 14 ਤਰੀਕ ਤੋਂ ਲੈ ਕੇ 20 ਤਰੀਕ ਤੱਕ ਬਾਬਾ ਫਰੀਦ ਜੀ ਦੇ ਤਪ ਅਸਥਾਨ ਤੇ ਨਤਮਸਤਕ ਹੋ ਸਕਣਗੇ ਅਤੇ ਨਾਲ ਹੀ ਇਸ ਕਿਲੇ ਦੀ ਖੂਬਸੂਰਤ ਇਮਾਰਤ ਨੂੰ ਵੀ ਦੇਖ ਸਕਣਗੇ। ਇਸ ਮੌਕੇ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਡੀਐਸਪੀ ਤਰਲੋਚਨ ਸਿੰਘ ਵੱਲੋਂ ਆਪਣਾ ਖੂਨਦਾਨ ਕਰਕੇ ਕੀਤੀ ਗਈ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਦੇ 350 ਸਾਲ ਹੋਣ ਤੇ ਸ਼ਤਾਬਦੀ ਸਮਾਰੋਹ ਕਰਾਏ ਜਾ ਰਹੇ ਹਨ ਜਿਸ ਤਹਿਤ ਫਰੀਦਕੋਟ ਤੋਂ 20 ਨਵੰਬਰ ਨੂੰ ਇੱਕ ਧਾਰਮਿਕ ਨਗਰ ਕੀਤਾ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਧਾਰਨ ਪਾਠ ਦੇ ਆਰੰਭ ਕੀਤੇ ਗਏ ਹਨ ਜੋ 20 ਨਵੰਬਰ ਨੂੰ ਇਸਦੇ ਭੋਗ ਪਾਏ ਜਾਣਗੇ ਜਿਸ ਲਈ ਸੰਗਤ ਨੂੰ ਵੱਧ ਤੋਂ ਵੱਧ ਹਾਜਰੀ ਲਗਵਾਉਣ ਦੀ ਬੇਨਤੀ ਕੀਤੀ ਗਈ । ਇਸ ਮੌਕੇ ਮੁੱਖ ਸੇਵਾਦਾਰ ਮਹੀਪ ਇੰਦਰ ਸਿੰਘ ਸੇਖੋ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਆਮ ਲੋਕਾਂ ਲਈ ਕਿਲ੍ਹੇ ਦੇ ਦਰਵਾਜੇ ਖੁੱਲੇ ਹਨ ਜਿੱਥੇ ਉਹ ਬਾਬਾ ਫਰੀਦ ਜੀ ਦੇ ਤਪ ਅਸਥਾਨ ਦੇ ਦਰਸ਼ਨ ਕੀਤੇ ਜਾ ਸਕਣਗੇ ਨਾਲ ਹੀ ਕਿਲੇ ਦੀ ਇਮਾਰਤ ਦਾ ਨਜ਼ਾਰਾ ਵੀ ਦੇਖ ਸਕਣਗੇ ਜੋ 14 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਆਮ ਲੋਕਾਂ ਲਈ ਖੁੱਲਾ ਰਹੇਗਾ ਅਤੇ ਸੰਗਤ ਕਿਸ ਮੌਕੇ ਦਰਸ਼ਨ ਕਰਨ ਲਈ ਪਹੁੰਚ ਸਕਦੀ ਹੈ।