ਗੁਰਦਾਸਪੁਰ ਦੇ ਵੇਰਕਾ ਪਿੰਡ ਵਾਸੀਆਂ ਦਾ ਨੇਕ ਉਪਰਾਲਾ; ਹੜ੍ਹ ਪੀੜਤ ਪਿੰਡ ਨੂੰ ਮੁੜ ਵਸਾਉਣ ਦਾ ਲਿਆ ਪ੍ਰਣ; ਸਵੈਰੁਜ਼ਗਾਰ ਕਿੱਤਿਆਂ ਦੀ ਦਿੱਤੀ ਜਾ ਰਹੀ ਸਿਖਲਾਈ

0
52

ਵੇਰਕਾ ਪਿੰਡ ਦੇ ਵਾਸੀਆਂ ਨੇ ਵੱਡੀ ਮਿਸਾਲ ਪੇਸ਼ ਕਰਦਿਆਂ ਹੜ੍ਹਾਂ ਪ੍ਰਭਾਵਿਤ ਪਿੰਡ ਨੂੰ ਗੋਦ ਲੈ ਕੇ ਮੁੜ ਵਸਾਉਣ ਦਾ ਬੀੜਾ ਚੁੱਕਿਆ ਐ। ਪਿੰਡ ਵਾਸੀਆਂ ਨੇ ਗੁਰਦਾਸਪੁਰ ਦੇ ਪਿੰਡ ਕੋਟਲਾ ਮੁਗਲਾ ਦੀ 250 ਏਕੜ ਜਮੀਨ ਪੱਧਰੀ ਕਰ ਕੇ ਬੀਜਣ ਤੇ ਵੱਢਣ ਤਕ ਦਾ ਬੀੜਾ ਚੁੱਕਿਆ ਐ। ਪਿੰਡ ਵਾਸੀਆਂ ਵੱਲੋਂ ਕਣਕ ਤੇ ਬਿਜਾਈ ਤੋਂ ਲੈ ਕੇ ਕੱਟਾਈ ਤਕ ਦੇ ਸਾਰੇ ਕੰਮ ਖੁਦ ਕੀਤੇ ਜਾਣਗੇ। ਇਸ ਦੇ ਨਾਲ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਲੋਕਾਂ ਨੂੰ ਸਹਾਇਕ ਧੰਦਿਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਐ।
ਵੇਰਕਾ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਹੜ ਪੀੜਤ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਗਿਆ ਸੀ, ਜਿਸ ਤਹਿਤ ਇੱਕ ਮੀਟਿੰਗ ਕਰਕੇ ਇਹ ਵਿਚਾਰ ਚਰਚਾ ਹੋਈ ਕਿ ਮੁੜ ਵੀ ਸੇਵਾ ਪ੍ਰੋਗਰਾਮ ਪਿੰਡ ਵਾਸੀਆਂ ਵੱਲੋਂ ਸ਼ੁਰੂ ਕੀਤਾ ਜਾਏਗਾ। ਹੜ ਪੀੜਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪਿੰਡ ਕੋਟਲਾ ਮੁਗਲਾਂ ਨੂੰ ਬਹੁਤ ਲਿਆਂਦਾ ਪ੍ਰੋਗਰਾਮ ਮਿੱਥਿਆ ਗਿਆ ਅਤੇ ਫੋਨ ਇਸ ਪਿੰਡ ਵਿੱਚ 250 ਏਕੜ ਜਮੀਨ ਨੂੰ ਬਦਰੀ ਕਰਕੇ ਇਸ ਵਿਚ ਬਿਜਾਈ ਕਰ ਦਿੱਤੀ ਗਈ ਹੈ। ਅੱਜ ਇਥੇ ਯੂਰੀਆ ਤੇ ਹੋਰ ਖਾਦਾਂ ਪਹੁੰਚੇ ਜਾਂ ਗਈਆਂ ਹਨ ਅਤੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਫਸਲ ਦੀ ਕਟਾਈ ਵੀ ਆਪ ਕਰਾਈ ਜਾਏਗੀ ।
ਇਸ ਦੇ ਨਾਲ ਹੀ ਖੇਤੀ ਵਿਗਿਆਨ ਕੇਂਦਰ ਗੁਰਦਾਸਪੁਰ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਇੱਥੋਂ ਦੇ ਕਿਸਾਨਾਂ ਨੂੰ ਤਕਨੀਕੀ ਖੇਤੀ ਕਰਨ ਦੀਆਂ ਬਰੀਕੀਆਂ ਬਾਰੇ ਸਿੱਖਿਆ ਦਿੱਤੀ ਗਈ ਹੈ ਅਤੇ ਸਹਾਇਕ ਧੰਦਿਆਂ ਜਿਵੇਂ ਅਚਾਰ, ਮੁਰੱਬੇ , ਸ਼ਰਬਤ ਬਣਾਉਣਾ ਅਤੇ ਖੇਤੀ ਨਾਲ ਸੰਬੰਧਿਤ ਹੋਰ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਵੀ ਮੁਹਈਆ ਕਰਵਾਈ ਜਾ ਰਹੀ ਹੈ ਤਾਂ ਜੋ ਇਹ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਹੜਾਂ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਉਹ ਬਾਹਰ ਸਕਣ । ਉੱਥੇ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੇ ਵੀ ਪਿੰਡ ਵੇਰਕਾ ਵਾਸੀਆਂ ਦੇ ਮੁੜ ਵਸੇਵਾਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਪਿੰਡ ਵਾਸੀਆਂ ਨੂੰ ਤਕਨੀਕੀ ਖੇਤੀ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਵੀ ਦਿੱਤੀ।

LEAVE A REPLY

Please enter your comment!
Please enter your name here