ਪਠਾਨਕੋਟ ’ਚ ਦੁਕਾਨ ਨੂੰ ਅੱਗ; ਸਾਰਾ ਸਾਮਾਨ ਸੜ ਕੇ ਸੁਆਹ; ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

0
53

 

ਪਠਾਨਕੋਟ ਦੇ ਕਸਬਾ ਸਰਨਾ ਵਿਖੇ ਦੁਕਾਨ ਦੇ ਅੰਦਰ ਅੱਗ ਲੱਗਣ ਦੀ ਖਬਰ ਐ। ਇੱਥੇ ਕਨਫੈਕਸ਼ਨਰੀ ਦੀ ਦੁਕਾਨ ਅੰਦਰ ਤੜਕੇ ਲੱਗੀ ਅੱਗ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਗਨੀਮਤ ਇਹ ਰਹੀ ਕਿ ਦੁਕਾਨ ਵਿੱਚ ਪਏ ਦੋ ਗੈਸ ਸਿਲੈਂਡਰ ਸਮੇਂ ਸਿਰ ਬਾਹਰ ਕੱਢ ਲਏ ਗਏ ਜਿਸ ਨਾਲ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।
ਫਾਇਰ ਬ੍ਰਿਗੇਡ ਦੇ ਮੁਲਾਜ਼ਮ ਆਕਾਸ਼ ਨੇ ਦੱਸਿਆ ਕਿ ਉਹਨਾਂ ਨੂੰ ਅੱਗ ਦੀ ਸੁਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਗੱਡੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦੁਕਾਨ ਦੇ ਅੰਦਰ ਦੋ ਗੈਸ ਸਿਲੈਂਡਰ ਪਏ ਹੋਏ ਸਨ, ਜਿਨ੍ਹਾਂ ਨੂੰ ਸੁਰੱਖਿਅਤ ਤੌਰ ‘ਤੇ ਬਾਹਰ ਕੱਢ ਲਿਆ ਗਿਆ ਅਤੇ ਫਾਇਰ ਟੈਂਡਰ ਦੀ ਮਦਦ ਨਾਲ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਅੱਗ ਕਾਰਨ ਸਾਰਾ ਸਮਾਨ ਸੜ ਗਿਆ ਹੈ। ਗੈਸ ਸਿਲੰਡਰਾਂ ਨੂੰ ਅੱਗ ਲੱਗਣ ਦੀ ਸੂਰਤ ਵਿਚ ਵੱਡਾ ਨੁਕਸਾਨ ਹੋ ਸਕਦਾ ਸੀ ਜੋ ਸਿਲੰਡਰ ਸਮਾਂ ਰਹਿੰਦੇ ਬਾਹਰ ਕੱਢ ਲੈਣ ਕਾਰਨ ਬੱਚ ਗਿਆ ਐ।

LEAVE A REPLY

Please enter your comment!
Please enter your name here