ਪੰਜਾਬ ਜਲੰਧਰ ’ਚ ਪੰਜਾਬ ਬਚਾਉ ਮੋਰਚਾ ਦੀ ਪ੍ਰੈੱਸ ਕਾਨਫਰੰਸ; ਧਰਮ ਪਰਿਵਰਤਨ ਖਿਲਾਫ਼ ਲੜਾਈ ਲੜਣ ਦਾ ਐਲਾਨ; ਪੈਸੇ ਦੇ ਜ਼ੋਰ ਨਾਲ ਧਰਮ ਪਰਿਵਰਤਨ ਦੇ ਲਾਏ ਇਲਜ਼ਾਮ By admin - November 13, 2025 0 20 Facebook Twitter Pinterest WhatsApp ਪੰਜਾਬ ਬਚਾਓ ਮੋਰਚਾ ਦੇ ਆਗੂਆਂ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਧਰਮ ਪਰਿਵਰਤਨ ਖਿਲਾਫ ਲੜਾਈ ਵਿੱਢਣ ਦਾ ਐਲਾਨ ਕੀਤਾ ਐ। ਪ੍ਰੈੱਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਲੰਧਰ ਸਮੇਤ ਪੰਜਾਬ ਭਰ ਅੰਦਰ ਚਰਚ ਦੀ ਆੜ ਹੇਠ ਡੇਰੇ ਸਥਾਪਤ ਕੀਤੇ ਹੋਏ ਨੇ ਜਿੱਥੇ ਪੈਸੇ ਤੇ ਚਮਤਕਾਰੀ ਇਲਾਜ ਦਾ ਝਾਂਸਾ ਦੇ ਕੇ ਧਰਮ-ਪਰਿਵਰਤਨ ਕਰਵਾਇਆ ਜਾਂਦਾ ਐ। ਉਨ੍ਹਾਂ ਕਿਹਾ ਕਿ ਮਾਮਲਾ ਸਰਕਾਰਾਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੋਰਚੇ ਵੱਲੋਂ ਆਪਣੇ ਪੱਧਰ ਤੇ ਇਸ ਖਿਲਾਫ ਨਕੇਲ ਕੱਸੀ ਜਾਵੇਗੀ। ਉਨ੍ਹਾਂ ਮਾਮਲਾ ਉੱਚ ਅਦਾਲਤ ਦੇ ਧਿਆਨ ਵਿਚ ਲਿਆਉਣ ਦੀ ਗੱਲ ਕਹੀ ਐ। ਜਲੰਧਰ ਪ੍ਰੈਸ ਕਲੱਬ ਵਿਖੇ ਸੰਬੋਧਨ ਕਰਦਿਆਂ ਪੰਜਾਬ ਬਚਾਓ ਮੋਰਚਾ ਦੇ ਆਗੂਆਂ ਨੇ ਦੱਸਿਆ ਕੀ ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਧਰਮ ਪਰਿਵਰਤਣ ਹੋ ਰਹੇ ਨੇ ਜਿਸ ਨੂੰ ਲੈ ਕੇ ਕਈ ਵਾਰ ਮੁੱਦਾ ਚੁੱਕਿਆ ਗਿਆ ਪਰ ਕਿਸੇ ਨੇ ਵੀ ਇਸ ਦਾ ਨੋਟਿਸ ਨਹੀਂ ਲਿਆ। ਪਰ ਹੁਣ ਪੰਜਾਬ ਬਚਾਓ ਮੋਰਚਾ ਵੱਲੋਂ ਧਰਮ ਪਰਿਵਰਤਨ ਨੂੰ ਲੈ ਕੇ ਧਰਮ ਪਰਿਵਰਤਨ ਕਰਾਉਣ ਵਾਲਿਆਂ ਉੱਪਰ ਨਕੇਲ ਕੱਸੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜਲੰਧਰ ਦੀਆਂ ਕਈ ਵੱਡੀਆਂ ਚਰਚਾਵਾਂ ਪੈਸੇ ਦੇ ਜੋਰ ਨਾਲ ਧਰਮ ਪਰਿਵਰਤਨ ਕਰਵਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਰਾਜਨੀਤਿਕ ਤਾਕਤਾਂ ਵੀ ਸਾਥ ਦੇ ਰਹੀਆਂ ਨੇ। ਉਨ੍ਹਾਂ ਕਿਹਾ ਕਿ ਹੁਣ ਇਸ ਰੁਝਾਨ ਨੂੰ ਰੋਕਣ ਦੀ ਵਾਰੀ ਪੰਜਾਬ ਮੋਰਚਾ ਦੀ ਐ ਜੋ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ। ਪੰਜਾਬ ਮੋਰਚਾ ਦੇ ਆਗੂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕਈ ਤਰੀਕੇ ਦੇ ਨਾਲ ਧਰਮ ਕਨਵਰਜ਼ਨ ਕਰਾਏ ਜਾ ਰਹੇ ਨੇ ਜਿਵੇਂ ਪੈਸੇ ਦੇ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਜਾਂ ਫਿਰ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਬਹਿਲਾ ਫੁਸਲਾਹ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਐ। ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਧਰਮ ਕਨਵਰਜ਼ਨ ਨੂੰ ਲੈ ਕੇ ਕਈ ਵਾਰ ਸਰਕਾਰਾਂ ਦੇ ਦਰਵਾਜੇ ਵੀ ਖੜਕਾਏ ਗਏ ਪਰ ਸਰਕਾਰ ਇਸ ਦੇ ਬਾਵਜੂਦ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕਾਰਵਾਈ ਨਹੀਂ ਕਰਦੀ ਕਿਉਂਕਿ ਜਦੋਂ ਚੋਣਾਂ ਦੇ ਦਿਨ ਆਉਂਦੇ ਨੇ ਤਾਂ ਉਦੋਂ ਸਰਕਾਰ ਸਿਆਸੀ ਅਤੇ ਸਿਆਸੀ ਪਾਰਟੀਆਂ ਇਹਨਾਂ ਦੇ ਹੀ ਦਰਵਾਜੇ ਅੱਗੇ ਜਾਂਦੀ ਹੈ ਤੇ ਵੋਟਾਂ ਖਰੀਦੀਆਂ ਨੇ ਉਥੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਪ੍ਰੈਸ ਕਾਨਫਰਸ ਤੋਂ ਬਾਅਦ ਗੱਲ ਨਹੀਂ ਬਣਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਹਾਈ ਕੋਰਟ ਦਾ ਵੀ ਰੁਖ ਕੀਤਾ ਜਾਵੇਗਾ।