ਸੰਗਰੂਰ ਦੇ ਪਿੰਡ ਸੰਤੋਖਪੁਰਾ ਵਿਖੇ ਕਿਸਾਨਾਂ ਦਾ ਧਰਨਾ; ਐਕਵਾਇਰ ਜ਼ਮੀਨ ਦੇ ਪੈਸੇ ਜਾਰੀ ਕਰਨ ਦੀ ਕੀਤੀ ਮੰਗ; ਪਿੰਡ ਵਾਸੀਆਂ ਨੇ ਰੋਕਿਆ ਭਾਰਤਾ ਮਾਲਾ ਪ੍ਰੋਜੈਕਟ ਦਾ ਕੰਮ

0
13

 

ਸੰਗਰੂਰ ਦੇ ਪਿੰਡ ਸੰਤੋਖਪੁਰਾ ਦੇ ਕਿਸਾਨਾਂ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਅਧੀਨ ਐਕਵਾਇਰ ਜ਼ਮੀਨਾਂ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਧਰਨਾ ਲਗਾਤਾਰ ਜਾਰੀ ਐ। ਇਸੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਭਰਾਤਰੀ ਜਥੇਬੰਦੀਆਂ ਦੀ ਮਦਦ ਨਾਲ ਪ੍ਰੋਜੈਕਟ ਦਾ ਕੰਮ ਰੋਕ ਕੇ ਨਾਅਰੇਬਾਜ਼ੀ ਕੀਤੀ। ਇੱਥੇ ਧਰਨਾ ਲੈ ਕੇ ਬੈਠੇ  ਪਿੰਡ ਵਾਸੀਆਂ ਦਾ ਇਲਜਾਮ ਸੀ ਉਨ੍ਹਾਂ ਦੀ ਜ਼ਮੀਨਾਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਐਕਵਾਇਰ ਕੀਤੀਆਂ ਗਈਆਂ ਸੀ, ਜਿਨ੍ਹਾਂ ਦਾ ਸਾਢੇ 6 ਕਰੋੜ ਬਕਾਇਆ ਪਿਆ ਐ, ਜਿਸ ਦੀ ਅਦਾਇਗੀ ਨਹੀਂ ਹੋ ਰਹੀ। ਪੀੜਤ ਕਿਸਾਨਾਂ ਦੇ ਹੱਕ ਵਿਚ ਨਿਤਰੀ ਕਿਸਾਨ ਜਥੇਬੰਦੀ ਨੇ ਅਦਾਇਗੀ ਹੋਣ ਤਕ ਕੰਮ ਬੰਦ ਰੱਖਣ ਦੀ ਚਿਤਾਵਨੀ ਦਿੱਤੀ ਐ।

LEAVE A REPLY

Please enter your comment!
Please enter your name here