ਪੰਜਾਬ ਫਿਰੋਜ਼ਪੁਰ ’ਚ ਕਾਂਗਰਸੀਆਂ ਨੇ ਮਨਾਇਆ ਜਸ਼ਨ; ਕੁਲਬੀਰ ਜ਼ੀਰਾ ਦੇ ਜ਼ਿਲ੍ਹਾ ਪ੍ਰਧਾਨ ਬਣਨ ਦਾ ਸਵਾਗਤ; ਲੱਡੂ ਵੰਡ ਕੇ ਤੇ ਭੰਗੜੇ ਪਾ ਕੇ ਮਨਾਈ ਖੁਸ਼ੀ By admin - November 13, 2025 0 14 Facebook Twitter Pinterest WhatsApp ਫਿਰੋਜ਼ਪੁਰ ਨਾਲ ਸਬੰਧਤ ਕਾਂਗਰਸੀ ਆਗੂਆਂ ਨੇ ਕੁਲਬੀਰ ਜ਼ੀਰਾ ਨੂੰ ਮੁੜ ਤੋਂ ਜ਼ਿਲ੍ਹਾ ਪ੍ਰਧਾਨ ਬਣਾਨ ਲਈ ਪਾਰਟੀ ਹਾਈ ਕਮਾਡ ਦਾ ਧੰਨਵਾਦ ਕੀਤਾ ਐ। ਮੱਲਾਵਾਲਾ ਦੇ ਮੇਨ ਚੌਂਕ ਵਿਖੇ ਯੂਥ ਪ੍ਰਧਾਨ ਮਨੀਸ਼ ਕੁਮਾਰ ਬੱਬਲ ਸ਼ਰਮਾ ਦੀ ਅਗਵਾਈ ਹੇਠ ਇਕੱਤਰ ਹੋਏ ਕਾਂਗਰਸੀ ਆਗੂਆਂ ਜ਼ੀਰਾ ਦੀ ਮੁੜ ਨਿਯੁਕਤੀ ਤੇ ਖੁਸ਼ੀ ਜਾਹਰ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਬੱਬਲ ਸ਼ਰਮਾ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਨੂੰ ਹਾਈ ਕਮਾਂਡ ਵਲੋਂ ਦੂਜੀ ਵਾਰ ਪ੍ਰਧਾਨ ਬਣਾਉਣਾ ਉਨ੍ਹਾਂ ਦੀ ਪਾਰਟੀ ਪ੍ਰਤੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਚ ਇਕੋ ਇਕ ਲੀਡਰ ਕੁਲਬੀਰ ਸਿੰਘ ਜ਼ੀਰਾ ਹਨ ਜਿਨ੍ਹਾਂ ਨੇ ਹਮੇਸ਼ਾ ਹੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਦਿਨ ਰਾਤ ਕਰਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਇਕ ਜੋਸ਼ੀਲਾਂ ਲੀਡਰ ਹੈ, ਜਿਨ੍ਹਾਂ ਦੀ ਅਗਵਾਈ ਚ ਕਾਂਗਰਸ ਪਾਰਟੀ 2027 ਦੀਆਂ ਚੋਣਾਂ ਫ਼ਤਹਿ ਕਰੇਗੀ। ਇਸ ਦੌਰਾਨ ਵਰਕਰਾਂ ਨੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਸਾਂਝੀ ਕੀਤੀ।