ਪੰਜਾਬ ਜਲੰਧਰ ’ਚ ਮੋਬਾਈਲ ਧਮਾਕੇ ਨਾਲ ਬੱਚਾ ਜ਼ਖ਼ਮੀ; 10 ਸਾਲਾ ਬੱਚੇ ਦੇ ਹੱਥਾਂ ’ਚ ਫੱਟਿਆ ਮੋਬਾਈਲ ਫੋਨ By admin - November 13, 2025 0 13 Facebook Twitter Pinterest WhatsApp ਜਲੰਧਰ ’ਚ ਇਕ 10 ਸਾਲਾ ਬੱਚੇ ਦੇ ਹੱਥਾਂ ਵਿਚ ਮੋਬਾਈਲ ਫੋਨ ਫਟਣ ਦੀ ਘਟਨਾ ਵਾਪਰੀ ਐ। ਘਟਨਾ ਜਲੰਧਰ ਅਧੀਨ ਆਉਂਦੇ ਪਿੰਡ ਸੰਗ ਢੇਸੀਆਂ ਦੀ ਐ। ਪਰਿਵਾਰ ਦੇ ਦੱਸਣ ਮੁਤਾਬਕ 10 ਸਾਲਾ ਬੱਚਾ ਮੋਬਾਈਲ ਲੈ ਕੇ ਬਾਥਰੂਮ ਵਿਚ ਬੈਠਾ ਸੀ ਕਿ ਅਚਾਨਕ ਮੋਬਾਈਲ ਫੱਟ ਗਿਆ। ਇਸ ਨਾਲ ਬੱਚੇ ਦੇ ਹੱਥ ਜਲ ਗਿਆ ਐ। ਬੱਚੇ ਦੇ ਮਾਪਿਆਂ ਨੇ ਲੋਕਾਂ ਨੂੰ ਮੋਬਾਈਲ ਫੋਨ ਬੱਚਿਆਂ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਐ ਤਾਂ ਜੋ ਕਿਸੇ ਹੋਰ ਨਾਲ ਅਜਿਹੀ ਘਟਨਾ ਵਾਪਰੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਛੋਟੂ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ 10 ਸਾਲਾਂ ਦਾ ਪੁੱਤਰ ਬਾਥਰੂਮ ਵਿੱਚ ਫੋਨ ਚਲਾ ਰਿਹਾ ਸੀ ਕਿ ਅਚਾਨਕ ਮੋਬਾਈਲ ਹੱਥ ਵਿੱਚ ਹੀ ਫੱਟ ਗਿਆ, ਜਿਸ ਕਾਰਨ ਬੱਚੇ ਦਾ ਹੱਥ ਜਲ ਗਿਆ ਅਤੇ ਉਹ ਤੁਰੰਤ ਚੀਕਾਂ ਮਾਰਦਾ ਹੋਇਆ ਬਾਹਰ ਨਿਕਲਿਆ। ਜਦੋਂ ਮਾਤਾ ਬਾਥਰੂਮ ਵਿੱਚ ਦਾਖ਼ਲ ਹੋਈ ਤਾਂ ਉੱਥੇ ਫੋਨ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਚੁੱਕਾ ਸੀ। ਬੱਚੇ ਦੇ ਪਿਤਾ ਨੇ ਕਿਹਾ ਕਿ ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਏ ਖੇਡਾਂ ਤੇ ਬਾਹਰੀ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ। ਇਹ ਮਾਮਲਾ ਮਾਪਿਆਂ ਲਈ ਇੱਕ ਵੱਡੀ ਸੀਖ ਹੈ ਕਿ ਬੱਚਿਆਂ ਨੂੰ ਮੋਬਾਈਲ ਫੋਨ ਦੀ ਅਤਿ ਵਰਤੋਂ ਤੋਂ ਬਚਾਇਆ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇ।