ਪੰਜਾਬ ਆਨੰਦਪੁਰ ਸਾਹਿਬ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ; ਮੰਤਰੀ ਹਰਜੋਤ ਬੈਂਸ ਨੇ ਰੱਖਿਆ ਨੀਂਹ ਪੱਥਰ By admin - November 13, 2025 0 19 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀਆਂ ਸੜਕਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਜਾ ਰਿਹਾ ਐ। ਇਸੇ ਤਹਿਤ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਅੱਜ ਬਾਸ ਬਿਭੌਰ ਸਾਹਿਬ, ਸਵਾਮੀਪੁਰ ਖੇੜਾ ਬਾਗ ਤੋਂ ਹਰੀਜਨ ਬਸਤੀ ਤੱਕ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਬਿਭੌਰ ਸਾਹਿਬ ਤੋਂ ਸਵਾਮੀਪੁਰ ਖੇੜਾ ਬਾਗ ਤੱਕ ਸੜਕ ਨੂੰ ਨਵੇਂ ਮਾਪਦੰਡਾਂ ਅਨੁਸਾਰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲਣਗੀਆਂ। ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਇਹ ਸੜਕ ਨਾ ਸਿਰਫ਼ ਹਰੀਜਨ ਬਸਤੀ ਨੂੰ ਜੋੜੇਗੀ ਬਲਕਿ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਵਸਨੀਕਾਂ ਲਈ ਰੋਜ਼ਾਨਾ ਆਉਣ-ਜਾਣ ਦੀ ਸਹੂਲਤ ਵੀ ਦੇਵੇਗੀ, ਅਤੇ ਵਿਕਾਸ ਦੀ ਇੱਕ ਨਵੀਂ ਲਹਿਰ ਸਾਬਤ ਹੋਵੇਗੀ, ਖਾਸ ਕਰਕੇ ਵਿਦਿਆਰਥੀਆਂ, ਕਿਸਾਨਾਂ ਅਤੇ ਦਫ਼ਤਰੀ ਕਰਮਚਾਰੀਆਂ ਲਈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਹਲਕੇ ਦੇ ਹਰ ਪਿੰਡ ਵਿੱਚ ਸੜਕਾਂ ਦੀ ਮੁਰੰਮਤ, ਸੀਵਰੇਜ ਅਤੇ ਸਾਫ਼ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਪਿੰਡ ਬਾਸ, ਬਿਭੌਰ ਸਾਹਿਬ, ਸਵਾਮੀਪੁਰ ਖੇੜਾ ਬਾਗ ਅਤੇ ਹਰੀਜਨ ਬਸਤੀ ਵਿੱਚ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਦਾ ਵਿਕਾਸ ਹੀ ਪੰਜਾਬ ਦੀ ਅਸਲ ਤਰੱਕੀ ਹੈ। ਇਸ ਮੌਕੇ ਡਾ: ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ, ਸਤੀਸ਼ ਚੋਪੜਾ ਬਲਾਕ ਪ੍ਰਧਾਨ, ਗੁਰਜਿੰਦਰ ਸਿੰਘ ਸੋਕਰ, ਮੁਕੇਸ਼ ਵਰਮਾ ਬਲਾਕ ਪ੍ਰਧਾਨ, ਦੀਪੂ ਬਾਸ, ਸਰਪੰਚ ਰਾਜਵਿੰਦਰ ਕੌਰ, ਰਣਜੀਤ ਸਿੰਘ, ਸਤੀਸ਼ ਸਰਪੰਚ ਰਾਏਪੁਰ, ਸਰਪੰਚ ਪਿਘਬਾੜੀ, ਦੀਪਕ ਸ਼ਰਮਾ, ਰਾਜੂ ਵੈਦਿਆ, ਰਮਨ ਕੁਮਾਰ, ਦਿਨੇਸ਼ ਕੁਮਾਰ, ਕਪਤਾਨ ਸਿੰਘ ਰਾਮ ਸਿੰਘ, ਦੀਪਇੰਦਰ ਕੁਮਾਰ, ਸ਼ੇਰੋਵਾਲ, ਡਾ. ਬਜਾਜ, ਸਤਪਾਲ ਸਿੰਘ, ਵਿਸ਼ੀ ਰਹਿਮਦ, ਸੁਰੇਸ਼ ਕੁਮਾਰ, ਪੰਚ, ਸਰਪੰਚ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।