ਪੰਜਾਬ ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਬੁਲੰਦ; ਪੁਲਿਸ ਨਾਕੇ ਨੇੜੇ ਕੰਧ ਪਾੜ ਕੇ ਲੁੱਟਿਆ ਸਟੋਰ; ਕੀਮਤੀ ਦਵਾਈਆਂ, ਐਲਈਡੀ ਤੇ ਸਿਲੰਡਰ ਚੋਰੀ By admin - November 12, 2025 0 16 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਹਾਲਤ ਇਹ ਐ ਕਿ ਚੋਰ ਹੁਣ ਪੁਲਿਸ ਦੀ ਮੌਜੂਦਗੀ ਵਾਲੇ ਇਲਾਕਿਆਂ ਅੰਦਰ ਵੀ ਚੋਰੀਆਂ ਕਰਨ ਲੱਗੇ ਨੇ। ਇਸ ਦਾ ਸਬੂਤ ਥਾਣਾ ਸਦਰ ਅਧੀਨ ਆਉਂਦੇ ਇਲਾਕੇ ਵਿਚ ਵੇਖਣ ਨੂੰ ਮਿਲਿਆ ਐ, ਜਿੱਥੇ ਪੁਲਿਸ ਨਾਕੇ ਤੋਂ ਕੁਝ ਕਦਮ ਦੀ ਦੂਰੀ ’ਤੇ ਸਥਿਤ ਖਾਦ ਸਟੋਰ ਦੀ ਕੰਧ ਪਾੜ ਕੇ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ ਨੇ। ਸਟੋਰ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਚੋਰਾਂ ਖਿਲਾਫ ਛੇਤੀ ਕਾਰਵਾਈ ਦੀ ਮੰਗ ਕੀਤੀ ਐ। ਦੱਸ ਦਈਏ ਕਿ ਬਬਰੀ ਬਾਈਪਾਸ ਜੀਟੀ ਰੋਡ ਤੇ ਸਥਿਤ 24 ਘੰਟੇ ਲੱਗਿਆ ਰਹਿਣ ਵਾਲਾ ਇਹ ਨਾਕਾ ਹਾਈਟੈਕ ਮੰਨਿਆ ਜਾਂਦਾ ਹੈ। ਚੋਰਾਂ ਨੇ ਇਸ ਖਾਦ ਸਟੋਰ ਤੋਂ ਲੱਖਾਂ ਦਾ ਸਮਾਨ , ਦਵਾਈਆਂ, ਐਲਈਡੀ ਅਤੇ ਗੈਸ ਸਲੰਡਰ ਚੋਰੀ ਕੀਤਾ ਹੈ। ਸਟੋਰ ਦੇ ਮਾਲਕ ਅਮਿਤ ਦੇ ਦੱਸਣ ਮੁਤਾਬਕ ਸਵੇਰੇ ਜਦੋਂ ਉਹ ਦੁਕਾਨ ਤੇ ਆਇਆ ਤਾਂ ਉਸਨੇ ਦੇਖਿਆ ਸਾਰਾ ਸਮਾਨ ਖਿਲਰਿਆ ਹੋਇਆ ਹੈ ਜਦੋਂ ਉਸਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਦੇ ਪਿਛਲੀ ਸਾਈਡ ਤੋਂ ਕੰਧ ਪਾੜ ਕੇ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ। ਦੁਕਾਨਦਾਰ ਨੇ ਦੱਸਿਆ ਕਿ ਉਸਦਾ ਲੱਖਾ ਦਾ ਨੁਕਸਾਨ ਹੋਇਆ ਹੈ ਅਤੇ ਚੋਰਾਂ ਵੱਲੋਂ ਮਹਿੰਗੀਆਂ ਸਪਰੇਆਂ ਅਤੇ ਦਵਾਈਆਂ ਦੀ ਚੋਰੀ ਕੀਤੀ ਗਈ ਹੈ। ਉਸਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ। ਉੱਥੇ ਦੁਕਾਨਦਾਰ ਵੱਲੋਂ ਕਿਹਾ ਕਿ ਲਗਾਤਾਰ ਇਸ ਤਰ੍ਹਾਂ ਚੋਰੀਆਂ ਹੋਣ ਕਰਕੇ ਗੁਰਦਾਸਪੁਰ ਵਿੱਚ ਲੋਕ ਦੁਖੀ ਹਨ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚੋਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਧਰ ਘਟਨਾ ਤੋਂ ਬਾਦ ਲੋਕਾਂ ਅੰਦਰ ਵੀ ਭਾਰੀ ਰੋਸ ਪਾਇਆ ਜਾ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਦਿੱਲੀ ਧਮਾਕੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਾਈ ਅਲਰਟ ਤੇ ਐ, ਇਸ ਦੇ ਬਾਵਜੂਦ ਚੋਰ ਆਰਾਮ ਨਾਲ ਚੋਰੀ ਦੀਆਂ ਵੱਡੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਨੇ, ਜੋ ਪੁਲਿਸ ਦੀ ਚੌਕਸੀ ਦੇ ਦਾਅਵਿਆਂ ਦਾ ਮੂੰਹ ਚਿੜਾ ਰਿਹਾ ਐ।