ਸੰਗਰੂਰ ਦੇ ਵਕੀਲਾਂ ਵੱਲੋਂ ਕਲਮ-ਛੋੜ ਹੜਤਾਲ ਸ਼ੁਰੂ; ਜੱਜ ਦੇ ਵਕੀਲ ਖਿਲਾਫ ਵਿਵਹਾਰ ਦਾ ਕੀਤਾ ਵਿਰੋਧ; ਬੀਤੇ ਦਿਨ ਨਾਭਾ ਧੂਰੀ ਦੇ ਵਕੀਲਾਂ ਨੇ ਕੀਤੀ ਸੀ ਹੜਤਾਲ

0
14

ਸੰਗਰੂਰ ਜ਼ਿਲ੍ਹੇ ਦੇ ਵਕੀਲ ਵੀ ਹੜਤਾਲ ਉਤੇ ਚਲੇ ਗਏ ਨੇ। ਬੀਤੇ ਦਿਨ ਧੂਰੀ ਦੇ ਵਕੀਲਾਂ ਨੇ ਹੜਤਾਲ ਕੀਤੀ ਸੀ, ਜਿਸ ਦੇ ਸਮਰਥਨ ਵਿਚ ਸੰਗਰੂਰ ਦੇ ਵਕੀਲਾਂ ਨੇ ਵੀ ਅਦਾਲਤ ਕੰਮ ਦਾ ਬਾਈਕਟ ਕਰਦਿਆਂ ਹੜਤਾਲ ਕਰ ਦਿੱਤੀ ਐ। ਵਕੀਲਾਂ ਵੱਲੋਂ ਇਹ ਹੜਤਾਲ ਧੂਰੀ ਵਿਖੇ ਇਕ ਜੱਜ ਵੱਲੋਂ ਵਕੀਲ ਨਾਲ ਕੀਤੇ ਦੁਰਵਿਵਹਾਰ ਦੇ ਵਿਰੋਧ ਵਿਚ ਕੀਤੀ ਗਈ ਐ। ਵਕੀਲਾਂ ਦਾ ਇਲਜਾਮ ਐ ਕਿ ਧੂਰੀ ਦੇ ਇਕ ਜੱਜ ਵੱਲੋਂ ਵਕੀਲ ਨਾਲ ਦੁਰਵਿਵਹਾਰ ਕੀਤਾ ਸੀ, ਜਿਸ ਦੇ ਵਿਰੋਧ ਵਿਚ ਧੂਰੀ ਦੇ ਵਕੀਲਾਂ ਨੇ ਪ੍ਰਦਰਸ਼ਨ ਕੀਤਾ ਸੀ। ਅੱਜ ਧੂਰੀ ਦੇ ਵਕੀਲਾਂ ਦੇ ਸਮਰਥਨ ਵਿਚ ਸੰਗਰੂਰ ਦੇ ਵਕੀਲਾਂ ਨੇ ਵੀ ਹੜਤਾਲ ਸ਼ੁਰੂ ਕਰ ਦਿੱਤੀ ਐ।
ਵਕੀਲਾਂ ਦਾ ਇਲਜਾਮ ਹੈ ਕਿ ਧੂਰੀ ਦੇ ਜੱਜ ਨੇ ਉਨ੍ਹਾਂ ਦੇ ਇਕ ਸਾਥੀ ਨਾਲ ਦੁਰਵਿਵਹਾਰ ਕੀਤਾ ਐਸ ਜਿਸ ਦੇ ਵਿਰੋਧ ਵਿਚ ਧੂਰੀ ਦੇ ਵਕੀਲਾਂ ਨੇ ਅਦਾਲਤ ਦੇ ਸਾਹਮਣੇ ਧਰਨਾ ਦਿੱਤਾ ਸੀ। ਅੱਜ, ਧੂਰੀ, ਸੰਗਰੂਰ, ਮੂਨਕ, ਲਹਿਰਾਗਾਗਾ ਅਤੇ ਸੁਨਾਮ ਦੀਆਂ ਸਾਰੀਆਂ ਅਦਾਲਤਾਂ ਦੇ ਵਕੀਲ ਹੜਤਾਲ ‘ਤੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੋ ਜਾਂਦਾ, ਉਹ ਕੰਮ ਤੇ ਵਾਪਸ ਨਹੀਂ ਪਰਤਣਗੇ।  ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਸੈਸ਼ਨ ਜੱਜਾਂ ਦੇ ਧਿਆਨ ਵਿਚ ਲਿਆਂਦਾ ਗਿਆ ਐ। ਉਨ੍ਹਾਂ ਕਿਹਾ ਕਿ ਮਾਨਯੋਗ ਜੱਜ ਨੇ ਮਸਲੇ ਦੇ ਹੱਲ ਲਈ ਵਕੀਲਾਂ ਨੂੰ ਬੁਲਾਇਆ ਗਿਆ ਐ। ਉਨ੍ਹਾਂ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਹੜਤਾਲ ਨੂੰ ਪੰਜਾਬ ਪੱਧਰੀ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here