ਸੰਗਰੂਰ ਵਿਖੇ ਲਾਈਟ ਐਂਡ ਸਾਊਂਡ ਦੀ ਪੇਸ਼ਕਾਰੀ; ਸ਼ਹੀਦੀ ਨਾਲ ਸਬੰਧਤ ਇਤਿਹਾਸ ਨੂੰ ਕੀਤਾ ਰੂਪਮਾਨ; 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਦਾ ਉਪਰਾਲਾ

0
24

 

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਇਸੇ ਤਹਿਤ ਸੰਗਰੂਰ ਵਿਖੇ ਗੁਰੂ ਸਾਹਿਬ ਦੀ ਸ਼ਹੀਦੀ ਨਾਲ ਸਬੰਧਤ ਇਤਿਹਾਸ ਨੂੰ ਲਾਈਟ ਐਂਡ ਸਾਊਂਡ ਜ਼ਰੀਏ ਰੂਪਮਾਨ ਕੀਤਾ ਗਿਆ। ਸ਼ੁਰੂਆਤ ਵਿੱਚ ਢਾਡੀ ਜਥਿਆਂ ਨੇ ਸਿੱਖ ਧਰਮ ਦੀਆਂ ਇਤਿਹਾਸਿਕ ਵਾਰਾਂ ਗਾਈਆਂ ਅਤੇ ਫਿਰ 45 ਮਿੰਟਾਂ ਦੀ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਜੀਵਨੀ ਅਤੇ ਸ਼ਹੀਦੀ ਤੇ ਬਣਾਈ ਗਈ ਵੀਡੀਓ ਸੰਗਤਾਂ ਨੂੰ ਦਿਖਾਈ ਗਈ। ਇਸੇ ਦੌਰਾਨ ਸੰਗਤਾਂ ਵਿਚ ਵੀ ਸਰਕਾਰ ਦੇ ਉਪਰਾਲੇ ਨੂੰ ਲੈ ਕੇ ਖੁਸ਼ੀ ਜਾਹਰ ਕੀਤੀ ਐ।
ਸ਼ੋਅ ਦੇਖਣ ਆਈ ਸੰਗਤਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸਲਾਹਯੋਗ ਹੈ ਕਿਉਂਕਿ ਇਸ ਰਾਹੀਂ ਨਵੀਂ ਪੀੜ੍ਹੀ ਨੂੰ ਸਾਡੇ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਬਾਰੇ ਕੀਮਤੀ ਜਾਣਕਾਰੀ ਮਿਲ ਰਹੀ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਰੂਰ ਇਲਾਕੇ ਦੇ ਲੋਕਾਂ ਦੇ ਨਾਲ ਨਾਲ ਸਕੂਲੀ ਬੱਚੇ ਵੀ ਸ਼ਾਮਲ ਹੋਏ। ਸਾਰੇ ਦਰਸ਼ਕਾਂ ਨੇ ਸ਼ਰਧਾ ਨਾਲ ਆਪਣੇ ਜੋੜੇ ਕੱਢ ਕੇ ਅਤੇ ਸਿਰ ਢੱਕ ਕੇ ਪੂਰਾ ਪ੍ਰੋਗਰਾਮ ਦੇਖਿਆ।
ਸ਼ੋਅ ਦੌਰਾਨ ਹਰ ਦ੍ਰਿਸ਼ ਨੇ ਦਰਸ਼ਕਾਂ ਦੇ ਮਨ ਵਿੱਚ ਗੁਰੂ ਜੀ ਦੀ ਸ਼ਹੀਦੀ ਦੀ ਮਹਾਨਤਾ ਜਗਾਈ। ਲੋਕਾਂ ਨੇ ਕਿਹਾ ਕਿ ਅਜੇਹੇ ਪ੍ਰੋਗਰਾਮ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ।

LEAVE A REPLY

Please enter your comment!
Please enter your name here